ਸਾਡੇ ਪਰਦੇਦਾਰੀ ਸਿਧਾਂਤ
Snap ਵਿਖੇ, ਅਸੀਂ ਤੁਹਾਡੀ ਪਰਦੇਦਾਰੀ ਨੂੰ ਪ੍ਰਾਥਮਿਕਤਾ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਜਦੋਂ ਵੀ ਤੁਸੀਂ Snapchat ਜਾਂ ਸਾਡੇ ਦੂਜੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਅਜਿਹਾ ਸਾਡੇ ਉੱਤੇ ਵਿਸ਼ਵਾਸ ਕਰਕੇ ਹੀ ਕਰਦੇ ਹੋ — ਇਸ ਲਈ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਦੂਜੀਆਂ ਤਕਨੀਕੀ ਕੰਪਨੀਆਂ ਦੀ ਤੁਲਨਾ ਵਿੱਚ ਵੱਖਰੇ ਢੰਗ ਨਾਲ ਕਰਦੇ ਹਾਂ।
ਅਸੀਂ ਤੁਹਾਡੇ ਨਿੱਜੀ ਸੰਦੇਸ਼ਾਂ ਨੂੰ ਇਕੱਠਾ ਕਰਕੇ ਨਹੀਂ ਰੱਖਦੇ ਹਾਂ ਅਤੇ ਤੁਹਾਡੇ ਦੁਆਰਾ ਪੋਸਟ ਕੀਤੀ ਹਰ ਚੀਜ਼ ਦੀ ਵਕਤੀ ਲਕੀਰ ਨੂੰ ਜਨਤਕ ਤੌਰ 'ਤੇ ਸਾਹਮਣੇ ਨਹੀਂ ਲਿਆਉਂਦੇ ਹਾਂ। Snapchat ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਲੋਕ ਸਿਰਫ਼ ਉਹ ਚੀਜ਼ ਦੇਖ ਸਕਦੇ ਹਨ ਜੋ ਤੁਸੀਂ ਸਾਂਝਾ ਕਰਦੇ ਹੋ, ਸਿਰਫ਼ ਉਦੋਂ ਤੱਕ ਹੀ ਦੇਖ ਸਕਦੇ ਹਨ ਜਦੋਂ ਤੱਕ ਤੁਸੀਂ ਸਾਂਝਾ ਕਰਨ ਦੀ ਚੋਣ ਕਰਦੇ ਹੋ। ਸਾਡਾ ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ Snapchat ਇੱਕ ਸਥਾਈ ਰਿਕਾਰਡ ਦਾ ਅੱਡਾ ਘੱਟ ਅਤੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਅੱਡਾ ਜ਼ਿਆਦਾ ਲੱਗਦਾ ਹੈ।
ਭਾਵੇਂ ਸਾਡੇ ਉਤਪਾਦਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹਿੰਦੀ ਹੈ, ਪਰ ਸਾਡੇ ਪਰਦੇਦਾਰੀ ਸਿਧਾਂਤ ਕਦੇ ਨਹੀਂ ਬਦਲਦੇ ਹਨ:
ਅਸੀਂ ਇਮਾਨਦਾਰੀ ਨਾਲ ਅਤੇ ਸਪਸ਼ਟ ਤਰੀਕੇ ਨਾਲ ਸੰਚਾਰ ਕਰਦੇ ਹਾਂ
ਜਦੋਂ ਤੁਸੀਂ Snap ਦੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹੋ — ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਤੁਹਾਨੂੰ ਦੱਸੀਏ ਕਿ ਅਸੀਂ ਤੁਹਾਡੀ ਜਾਣਕਾਰੀ ਕਿਵੇਂ ਵਰਤਦੇ ਹਾਂ। ਸਾਡੀ ਪਰਦੇਦਾਰੀ ਨੀਤੀ ਸਭ ਸਮਝਾਉਂਦੀ ਹੈ ਕਿ ਅਸੀਂ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦੇ ਹਾਂ, ਵਰਤਦੇ ਹਾਂ, ਅਤੇ ਸਾਂਝਾ ਕਰਦੇ ਹਾਂ — ਤੁਸੀਂ ਮੁੱਖ ਬਿੰਦੂਆਂ ਨੂੰ ਇੱਥੇ ਪੜ੍ਹ ਸਕਦੇ ਹੋ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੋਈ ਵਿਸ਼ੇਸ਼ਤਾ ਤੁਹਾਡਾ ਡੈਟਾ ਕਿਵੇਂ ਵਰਤਦੀ ਹੈ, ਤਾਂ ਤੁਸੀਂ ਉਤਪਾਦ ਅਨੁਸਾਰ ਪਰਦੇਦਾਰੀ ਵਿੱਚ ਉਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਅਸੀਂ ਸਾਡੀਆਂ ਐਪਾਂ ਦੇ ਅੰਦਰ ਅਤੇ ਸਾਡੇ ਸਹਾਇਤਾ ਕੇਂਦਰ ਵਿੱਚ ਵੀ ਦੱਸਦੇ ਹਾਂ ਕਿ ਵਿਸ਼ੇਸ਼ਤਾਵਾਂ ਤੁਹਾਡੇ ਡੈਟੇ ਦੀ ਵਰਤੋਂ ਕਿਵੇਂ ਕਰਦੀਆਂ ਹਨ। ਜੇ ਤੁਹਾਨੂੰ ਉਹ ਜਾਣਕਾਰੀ ਨਹੀਂ ਮਿਲਦੀ ਜੋ ਤੁਹਾਨੂੰ ਚਾਹੀਦੀ ਹੈ, ਤਾਂ ਤੁਸੀਂ ਸਾਨੂੰ ਉਹ ਜਾਣਕਾਰੀ ਪ੍ਰਦਾਨ ਕਰਨ ਲਈ ਕਹਿ ਸਕਦੇ ਹੋ!
ਤੁਸੀਂ ਚੁਣ ਸਕਦੇ ਹੋ ਕਿ ਤੁਸੀਂ ਆਪਣੇ ਵਿਚਾਰ ਕਿਵੇਂ ਪ੍ਰਗਟ ਕਰਨੇ ਹਨ
ਸਾਡਾ ਇਹ ਵਿਸ਼ਵਾਸ ਹੈ ਕਿ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਪਰਦੇਦਾਰੀ ਇੱਕ ਮੁੱਖ ਭੂਮਿਕਾ ਨਿਭਾਉਂਦੀ ਹੈ। ਇਸ ਲਈ ਤੁਸੀਂ ਕਿਸ ਨਾਲ ਆਪਣੀ ਸਮੱਗਰੀ ਨੂੰ ਸਾਂਝਾ ਕਰਦੇ ਹੋ, ਕਿਵੇਂ ਸਾਂਝਾ ਕਰਦੇ ਹੋ, ਅਤੇ ਕਿੰਨੇ ਸਮੇਂ ਲਈ ਸਾਂਝਾ ਕਰਦੇ ਹੋ, ਇਸਦਾ ਨਿਯੰਤਰਣ ਤੁਹਾਡੇ ਹੱਥ ਵਿੱਚ ਹੈ। ਤੁਸੀਂ ਫ਼ੈਸਲਾ ਕਰਦੇ ਹੋ ਕਿ ਤੁਹਾਡੀ ਕਹਾਣੀ ਕੌਣ ਦੇਖ ਸਕਦਾ ਹੈ, ਕਿਹੜੇ ਦੋਸਤ Snap ਨਕਸ਼ੇ ਉੱਤੇ ਤੁਹਾਡਾ Bitmoji ਦੇਖ ਸਕਦੇ ਹਨ, ਤੁਹਾਡੇ Snaps ਕਿੰਨੇ ਸਮੇਂ ਤੱਕ ਦਿਖਾਈ ਦੇ ਸਕਦੇ ਹਨ। ਤੁਸੀਂ ਚੀਜ਼ਾਂ ਨੂੰ ਬਸ ਆਪਣੇ ਅਤੇ ਆਪਣੇ ਦੋਸਤਾਂ ਵਿਚਕਾਰ ਸੀਮਿਤ ਰੱਖ ਸਕਦੇ ਹੋ, ਜਾਂ ਕਿਸੇ ਪਲ ਨੂੰ ਪੂਰੀ ਦੁਨੀਆਂ ਨਾਲ ਸਾਂਝਾ ਕਰ ਸਕਦੇ ਹੋ! ਹੋਰ ਜਾਣੋ।
ਅਸੀਂ ਪਰਦੇਦਾਰੀ ਨੂੰ ਦਿਮਾਗ ਵਿੱਚ ਰੱਖਦੇ ਹੋਏ ਸਭ ਤਿਆਰ ਕੀਤਾ ਹੈ
ਨਵੀਆਂ ਵਿਸ਼ੇਸ਼ਤਾਵਾਂ ਸਖ਼ਤ ਪਰਦੇਦਾਰੀ ਸਮੀਖਿਆ ਪ੍ਰਕਿਰਿਆ ਵਿੱਚੋਂ ਹੋ ਕੇ ਗੁਜ਼ਰਦੀਆਂ ਹਨ — ਅਸੀਂ ਹਰ ਚੀਜ਼ ਬਾਰੇ ਚਰਚਾ ਕਰਦੇ ਹਾਂ, ਉਹਨਾਂ ਉੱਤੇ ਬਹਿਸ ਕਰਦੇ ਹਾਂ, ਅਤੇ ਅਜਿਹੇ ਉਤਪਾਦਾਂ ਦਾ ਨਿਰਮਾਣ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ ਜਿਹਨਾਂ ਉੱਤੇ ਸਾਨੂੰ ਮਾਣ ਹੈ ਅਤੇ ਜਿਹਨਾਂ ਨੂੰ ਅਸੀਂ ਵਰਤਣਾ ਚਾਹੁੰਦੇ ਹਾਂ। ਆਖ਼ਰਕਾਰ, ਅਸੀਂ ਇਹਨਾਂ ਉਤਪਾਦਾਂ ਦੀ ਵਰਤੋਂ ਹਰ ਰੋਜ਼ ਕਰਦੇ ਹਾਂ, ਆਪਣੇ ਦਫ਼ਤਰ ਵਿੱਚ ਵੀ ਅਤੇ ਨਿੱਜੀ ਜੀਵਨ ਵਿੱਚ ਵੀ। ਅਸੀਂ ਤੁਹਾਡੀ ਜਾਣਕਾਰੀ ਦੀ ਸੰਭਾਲ ਬਿਲਕੁਲ ਉਸ ਤਰ੍ਹਾਂ ਕਰਦੇ ਹਾਂ ਜਿਵੇਂ ਅਸੀਂ ਆਪਣੀ, ਆਪਣੀ ਕੰਪਨੀ ਦੀ, ਆਪਣੇ ਪਰਿਵਾਰ ਦੀ, ਅਤੇ ਆਪਣੇ ਦੋਸਤਾਂ ਦੀ ਕਰਦੇ ਹਾਂ।
ਤੁਸੀਂ ਆਪਣੀ ਜਾਣਕਾਰੀ ਨਿਯੰਤਰਿਤ ਕਰਦੇ ਹੋ
ਤੁਹਾਡੇ ਕੋਲ ਆਪਣੀ ਜਾਣਕਾਰੀ ਨੂੰ ਨਿਯੰਤਰਿਤ ਕਰਨ ਦਾ ਅਧਿਕਾਰ ਹੈ। ਇਸ ਲਈ ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਨੂੰ ਅੱਪਡੇਟ ਕਰਨ ਅਤੇ ਉਸ ਤੱਕ ਪਹੁੰਚ ਕਰਨ, ਸਾਡੇ ਨਾਲ ਕਿੰਨੀ ਜਾਣਕਾਰੀ ਸਾਂਝੀ ਕਰਨੀ ਹੈ ਉਸ ਨੂੰ ਵਿਵਸਥਿਤ ਕਰਨ, ਅਤੇ ਸਾਡੇ ਕੋਲ ਮੌਜੂਦ ਤੁਹਾਡੀ ਜਾਣਕਾਰੀ — ਜਾਂ ਤੁਹਾਡੇ ਖਾਤੇ ਨੂੰ ਮਿਟਾਉਣ ਦੀ ਬੇਨਤੀ ਕਰਨ ਲਈ ਸੌਖੇ ਤਰੀਕੇ ਪ੍ਰਦਾਨ ਕਰਦੇ ਹਾਂ। ਤੁਸੀਂ ਸਿੱਧਾ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਆਪਣੀਆਂ ਜ਼ਿਆਦਾਤਰ ਪਰਦੇਦਾਰੀ ਸੈਟਿੰਗਾਂ ਨੂੰ ਨਿਯੰਤਰਿਤ ਕਰ ਸਕਦੇ ਹੋ। ਤੁਸੀਂ ਇੱਥੋਂ ਲੌਗ ਇਨ ਕਰਕੇ ਵੀ ਆਪਣੀ Snapchat ਜਾਣਕਾਰੀ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਆਪਣੇ ਡੈਟੇ ਬਾਰੇ ਤੁਹਾਡੇ ਕੋਈ ਖਾਸ ਸਵਾਲ ਹਨ, ਤਾਂ ਸਾਡੇ ਨਾਲ ਸੰਪਰਕ ਕਰਨ ਤੋਂ ਸੰਕੋਚ ਨਾ ਕਰੋ!
ਸਭ ਮਿਟਾ ਦੇਣਾ ਸਾਡੀ ਪੂਰਵ-ਨਿਰਧਾਰਤ ਸੈਟਿੰਗ ਹੈ
Snapchat ਦਾ ਉਦੇਸ਼ ਦੋਸਤਾਂ ਨਾਲ ਘੁੰਮਣ-ਫਿਰਨ ਦੇ ਅਹਿਸਾਸ ਨੂੰ ਵਿਅਕਤੀਗਤ ਰੂਪ ਵਿੱਚ ਕੈਪਚਰ ਕਰਨਾ ਹੈ — ਇਸ ਲਈ Snaps ਅਤੇ Chats ਨੂੰ ਖੋਲ੍ਹਣ ਜਾਂ ਉਹਨਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਮਿਟਾ ਦਿੱਤਾ ਜਾਂਦਾ ਹੈ। Snap ਮਿਟਾਏ ਜਾਣ ਤੋਂ ਬਾਅਦ ਵੀ ਅਸੀਂ ਆਮ ਜਾਣਕਾਰੀ ਦੇਖ ਸਕਾਂਗੇ — ਜਿਵੇਂ ਕਿ ਇਹ ਕਦੋਂ ਅਤੇ ਕਿਸ ਨੂੰ ਭੇਜੀ ਗਈ ਸੀ। ਹੋਰ ਜਾਣੋ।
ਇਹ ਗੱਲ ਧਿਆਨ ਵਿੱਚ ਰੱਖੋ ਕਿ ਦੂਜੇ ਸਨੈਪਚੈਟਰ ਹਮੇਸ਼ਾ ਤੁਹਾਡੀ ਸਾਂਝੀ ਕੀਤੀ ਸਮੱਗਰੀ ਦਾ ਸਕ੍ਰੀਨਸ਼ਾਟ ਲੈ ਸਕਦੇ ਹਨ, ਜਾਂ ਤੀਜੀ-ਧਿਰ ਦੀਆਂ ਐਪਾਂ ਦੀ ਵਰਤੋਂ ਕਰਕੇ ਉਸ ਨੂੰ ਸੁਰੱਖਿਅਤ ਕਰ ਸਕਦੇ ਹਨ। ਅੰਤ ਵਿੱਚ ਭਲਾਈ ਇਸ ਗੱਲ ਵਿੱਚ ਹੀ ਹੈ ਕਿ ਤੁਸੀਂ ਸਿਰਫ਼ ਜਾਣਨ-ਦੀ-ਲੋੜ ਵਾਲੀਆਂ ਚੀਜ਼ਾਂ ਨੂੰ ਹੀ ਉਹਨਾਂ ਲੋਕਾਂ ਨਾਲ ਸਾਂਝਾ ਕਰੋ ਜਿਨ੍ਹਾਂ ਉੱਤੇ ਤੁਹਾਨੂੰ ਵਿਸ਼ਵਾਸ ਹੈ — ਜਿਵੇਂ ਤੁਸੀਂ ਆਪਣੇ ਅਸਲੀ ਜੀਵਨ ਵਿੱਚ ਕਰਦੇ ਹੋ!