ਤੁਸੀਂ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋ ਕਿ ਤੁਹਾਡੀ ਸਮੱਗਰੀ ਅਤੇ ਕੋਈ ਵੀ ਬ੍ਰਾਂਡ, ਉਤਪਾਦ ਜਾਂ ਸੇਵਾ ਜਿਸਦਾ ਉਹ ਪ੍ਰਚਾਰ ਕਰਦੀ ਹੈ, ਉਹ 13+ ਉਮਰ ਦੇ Snapchatters ਲਈ ਢੁਕਵੀਂ ਹੈ। ਅਸੀਂ ਤੁਹਾਨੂੰ ਤੁਹਾਡੇ ਵੱਲੋਂ ਉਪਲਬਧ ਕਰਵਾਈ ਉਮਰ ਦੇ ਟੀਚੇ ਵਾਲ਼ੀ ਸਮੱਗਰੀ ਦਾ ਵਿਕਲਪ ਦੇ ਸਕਦੇ ਹਾਂ। ਜੇ ਇਸ ਨੀਤੀ ਵਿੱਚ ਉਸ ਸਮੱਗਰੀ ਨੂੰ ਉਮਰ ਨੂੰ ਟੀਚਾ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਜਾਂ ਖੇਤਰ ਵਿੱਚ ਲਾਗੂ ਕਾਨੂੰਨਾਂ ਜਾਂ ਉਦਯੋਗ ਦੇ ਮਾਪਦੰਡਾਂ ਮੁਤਾਬਕ ਜਿੱਥੇ ਸਮੱਗਰੀ ਚੱਲੇਗੀ, ਤੁਸੀਂ ਉਹਨਾਂ ਟੀਚਾਬੱਧ ਵਿਕਲਪਾਂ ਦੀ ਵਰਤੋਂ ਕਰਨ ਅਤੇ ਸਹੀ ਉਮਰ ਚੁਣਨ ਲਈ ਜ਼ਿੰਮੇਵਾਰ ਹੋ, ਅਤੇ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਜੇ ਲੋੜੀਂਦਾ ਉਮਰ-ਟੀਚਾ ਵਿਕਲਪ ਉਪਲਬਧ ਨਹੀਂ ਹੈ, ਤਾਂ ਉਸ ਸਮੱਗਰੀ ਨੂੰ ਪੋਸਟ ਨਾ ਕਰੋ।
ਵਪਾਰਕ ਸਮੱਗਰੀ ਜੋ ਕਿ ਬਸੇਰੇ, ਧਨ ਰਾਸ਼ੀ ਜਾਂ ਰੁਜ਼ਗਾਰ ਨਾਲ਼ ਸਬੰਧਤ ਹੈ ਅਤੇ ਉਸ ਨੂੰ ਕਿਸੇ ਖਾਸ ਨਸਲ, ਜਾਤੀ, ਧਰਮ ਜਾਂ ਵਿਸ਼ਵਾਸ, ਰਾਸ਼ਟਰੀ ਮੂਲ, ਉਮਰ, ਜਿਨਸੀ ਰੁਝਾਨ, ਲਿੰਗ, ਲਿੰਗ ਪਛਾਣ ਜਾਂ ਪ੍ਰਗਟਾਵੇ, ਅਪਾਹਜਤਾ ਜਾਂ ਸਥਿਤੀ ਵੱਲ ਜਾਂ ਕਿਸੇ ਸੁਰੱਖਿਅਤ ਵਰਗ ਦੇ ਕਿਸੇ ਮੈਂਬਰ ਵੱਲ਼ ਸੇਧਿਤ ਕਰਨ ਜਾਂ ਟੀਚਾ ਮਿੱਥਣ (ਜੇ ਲਾਗੂ ਹੋਵੇ) ਦੀ ਇਜਾਜ਼ਤ ਨਹੀਂ ਹੈ।
ਤੁਸੀਂ ਇਹ ਯਕੀਨੀ ਬਣਾਉਣ ਲਈ ਵੀ ਜ਼ਿੰਮੇਵਾਰ ਹੋ ਕਿ ਤੁਹਾਡੀ ਸਮੱਗਰੀ ਅਤੇ ਕੋਈ ਵੀ ਖੁਲਾਸਾ ਸਾਰੇ ਲਾਗੂ ਕਾਨੂੰਨਾਂ, ਬਿਧੀਆਂ, ਫ਼ਰਮਾਨਾਂ, ਨਿਯਮਾਂ, ਜਨਤਕ ਆਰਡਰ ਦੇ ਨਿਯਮਾਂ, ਉਦਯੋਗ ਕੋਡਾਂ ਅਤੇ ਵਿਧਾਨਾਂ ਦੀ ਪਾਲਣਾ ਕਰਦੇ ਹਨ।.
ਸਾਰੇ ਪ੍ਰਗਟਾਵੇ, ਦਾਅਵੇ ਅਤੇ ਚੇਤਾਵਨੀਆਂ ਸਾਫ਼ ਅਤੇ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ।
ਵਪਾਰਕ ਸਮੱਗਰੀ ਨੂੰ ਸਮੱਗਰੀ ਦੀ ਵਪਾਰਕ ਕਿਸਮ ਅਤੇ ਕਿਸੇ ਵੀ ਪ੍ਰਚਾਰ ਕੀਤੇ ਬ੍ਰਾਂਡਾਂ ਦੀ ਪਛਾਣ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਸਮੱਗਰੀ ਨੂੰ ਲੇਬਲ ਕਰਨ ਲਈ Snap ਦੇ ਭੁਗਤਾਨਸ਼ੁਦਾ ਭਾਈਵਾਲੀ ਔਜ਼ਾਰ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਜੇਕਰ ਲੋੜ ਹੋਵੇ, ਤਾਂ ਤੁਹਾਨੂੰ ਕੋਈ ਵੀ ਲੋੜੀਂਦਾ ਬੇਦਾਅਵਾ ਜਾਂ ਵਾਟਰਮਾਰਕ ਸ਼ਾਮਲ ਕਰਨਾ ਚਾਹੀਦਾ ਹੈ ਜੋ ਇਹ ਦਰਸਾਉਂਦੇ ਹਨ ਕਿ ਤੁਹਾਡੀ ਵਪਾਰਕ ਸਮੱਗਰੀ ਨੂੰ ਮੁੜ ਸੁਧਾਰਿਆ ਗਿਆ ਹੈ।
ਇੱਥੇ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ ਜਦੋਂ ਤੁਹਾਨੂੰ ਭੁਗਤਾਨਸ਼ੁਦਾ ਭਾਈਵਾਲੀ ਔਜ਼ਾਰ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ:
ਤੁਸੀਂ ਅਜਿਹੇ ਰਚਨਾਕਾਰ ਹੋ ਜਿਨ੍ਹਾਂ ਵੱਲੋਂ ਰੋਲਰ ਸਕੇਟਿੰਗ ਵੀਡੀਓ ਬਣਾਈ ਜਾਂਦੀ ਹੈ। ਰੋਲਰ ਸਕੇਟ ਬ੍ਰਾਂਡ ਤੁਹਾਨੂੰ Snap ਵਿੱਚ ਆਪਣੇ ਬ੍ਰਾਂਡ ਦਾ ਜ਼ਿਕਰ ਕਰਨ ਲਈ ਪੈਸੇ ਭੇਜਦਾ ਹੈ।
ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਕਿਉਂਕਿ ਤੁਹਾਨੂੰ ਪ੍ਰਚਾਰ ਕਰਨ ਲਈ ਭੁਗਤਾਨ ਕੀਤਾ ਜਾਂਦਾ ਹੈ।
ਰੋਲਰ ਸਕੇਟ ਬ੍ਰਾਂਡ ਤੁਹਾਨੂੰ ਪੈਸੇ ਨਹੀਂ ਭੇਜਦਾ, ਪਰ ਉਹ ਤੁਹਾਨੂੰ ਰੋਲਰ ਸਕੇਟ ਦੀ ਜੋੜੀ "ਮੁਫ਼ਤ" ਵਿੱਚ ਭੇਜਦੇ ਹਨ - ਬੇਨਤੀ ਦੇ ਨਾਲ ਕਿ ਜੇਕਰ ਤੁਸੀਂ ਸਕੇਟ ਪਸੰਦ ਕਰਦੇ ਹੋ ਤਾਂ ਤੁਸੀਂ ਉਹਨਾਂ ਦੀ ਸਮੀਖਿਆ ਕਰੋ।
ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਕਿਉਂਕਿ ਤੁਹਾਨੂੰ ਪ੍ਰਚਾਰ ਦੇ ਬਦਲੇ ਕੁਝ ਕੀਮਤੀ ਚੀਜ਼ (ਸਕੇਟ) ਮਿਲੀ ਹੈ।
ਰੋਲਰ ਸਕੇਟ ਬ੍ਰਾਂਡ ਤੁਹਾਨੂੰ ਰੱਖਣ ਲਈ ਸਕੇਟ ਨਹੀਂ ਦਿੰਦਾ ਹੈ, ਪਰ ਜੇਕਰ ਤੁਸੀਂ ਉਹਨਾਂ ਦੇ ਬ੍ਰਾਂਡ ਦਾ ਜ਼ਿਕਰ ਕਰਦੇ ਹੋ ਜਾਂ ਕਿਤੇ ਲੋਗੋ ਦਿਖਾਉਂਦੇ ਹੋ, ਤਾਂ ਉਹ ਤੁਹਾਨੂੰ ਵੀਡੀਓ ਲਈ ਕੁਝ ਸਕੇਟ ਉਧਾਰ ਲੈਣ ਦਿੰਦੇ ਹਨ।
ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ।
ਤੁਸੀਂ ਸਕੇਟ ਦੀ ਸਮੀਖਿਆ ਕਰਨ ਲਈ ਉਹਨਾਂ ਨੂੰ ਆਪਣੇ ਆਪ ਖਰੀਦਦੇ ਹੋ; ਤੁਸੀਂ ਹੋਰ ਸਕੇਟ ਬ੍ਰਾਂਡਾਂ ਲਈ ਵੀ ਅਜਿਹਾ ਕਰਦੇ ਹੋ।
ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਨਹੀਂ, ਕਿਉਂਕਿ ਤੁਹਾਨੂੰ ਬ੍ਰਾਂਡ ਵੱਲੋਂ ਕਿਸੇ ਵੀ ਤਰੀਕੇ ਨਾਲ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।
ਤੁਸੀਂ ਰੋਲਰ ਸਕੇਟ ਬਣਾਉਂਦੇ ਅਤੇ ਵੇਚਦੇ ਹੋ।
ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਇਹ ਦੱਸਣ ਲਈ ਕਿ ਤੁਹਾਨੂੰ ਰੋਲਰ ਸਕੇਟ ਦਾ ਪ੍ਰਚਾਰ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ਹੈ।
ਤੁਸੀਂ ਇਹ ਸਮਝਦੇ ਹੋ ਤੁਹਾਡੀ ਜਨਤਕ ਪ੍ਰੋਫਾਈਲ ਉੱਤੇ ਤੁਹਾਡੇ ਵੱਲੋਂ ਪੋਸਟ ਕੀਤੀ ਸਮੱਗਰੀ Snapchat ਦੇ 'ਤੁਹਾਡੇ ਲਈ' ਭਾਗ ਵਿੱਚ ਹੀ ਉਪਲਬਧ ਹੋ ਸਕਦੀ ਹੈ ਅਤੇ ਤੁਸੀਂ ਇਹ ਪੱਕਾ ਕਰਦੇ ਹੋ ਕਿ ਉਸ ਸੰਦਰਭ ਦੇ ਵਿੱਚ ਸਾਰੇ ਪ੍ਰਗਟਾਵੇ ਵੀ ਢੁਕਵੇਂ ਹਨ। ਤੁਹਾਡੀ ਵਪਾਰਕ ਸਮੱਗਰੀ ਨੂੰ ਕਹਾਣੀਆਂ, ਸਪੌਟਲਾਈਟ, ਨਕਸ਼ੇ ਜਾਂ ਐਪ ਦੇ ਹੋਰ ਖੇਤਰਾਂ 'ਤੇ ਵੱਧ ਤੋਂ ਵੱਧ ਸੰਭਾਵਿਤ ਦਰਸ਼ਕਾਂ ਤੱਕ ਪਹੁੰਚਣ ਲਈ ਤੁਹਾਡੇ ਪ੍ਰਗਟਾਵੇ ਉਹਨਾਂ ਸੰਦਰਭਾਂ ਵਿੱਚ ਦਿਸਣ ਵਾਲੇ ਅਤੇ ਢੁਕਵੇਂ ਹੋਣੇ ਚਾਹੀਦੇ ਹਨ। ਜਿਵੇਂ ਕਿ: ਜੇ ਤੁਸੀਂ ਵਪਾਰਕ ਸਮੱਗਰੀ ਦੀਆਂ 6 Snap ਪੋਸਟ ਕਰਦੇ ਹੋ, ਪਰ ਸਿਰਫ਼ ਪਹਿਲੀ Snap ਹੀ ਵਪਾਰਕ ਹੋਣ ਦਾ ਖੁਲਾਸਾ ਕਰਦੀ ਹੈ, ਤਾਂ ਸਿਰਫ਼ ਪਹਿਲੀ Snap ਹੀ ਤੁਹਾਡੀ ਜਨਤਕ ਪ੍ਰੋਫ਼ਾਈਲ ਤੋਂ ਅੱਗੇ ਵਧਣ ਦੇ ਯੋਗ ਹੈ।
ਜੇ ਤੁਸੀਂ Snapchatters ਨੂੰ ਨਿੱਜੀ ਜਾਣਕਾਰੀ ਲਈ ਪੁੱਛਦੇ ਹੋ, ਤਾਂ ਤੁਹਾਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਕਿ ਤੁਸੀਂ, ਨਾ ਕਿ Snap, ਡੈਟਾ ਇਕੱਤਰ ਕਰ ਰਹੇ ਹੋ, ਅਤੇ ਤੁਹਾਨੂੰ ਪਰਦੇਦਾਰੀ ਬਾਰੇ ਨੀਤੀ ਨੂੰ ਅਸਾਨੀ ਨਾਲ਼ ਉਪਲਬਧ ਕਰਵਾਉਣਾ ਚਾਹੀਦਾ ਹੈ ਜਿੱਥੇ ਕੋਈ ਨਿੱਜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।
ਵਪਾਰਕ ਸਮੱਗਰੀ ਵੱਲੋਂ ਨਸਲੀ ਜਾਂ ਜਾਤੀ ਮੂਲ, ਰਾਜਨੀਤਿਕ ਰਾਏ, ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸਾਂ, ਵਪਾਰ-ਯੂਨੀਅਨ ਦੀ ਮੈਂਬਰਸ਼ਿਪ, ਸਿਹਤ, ਸੈਕਸ ਜੀਵਨ, ਜਾਂ ਪਿਛਲੇ ਮੈਡੀਕਲ ਬਿਓਰੇ ਬਾਰੇ ਜਾਣਕਾਰੀ ਇਕੱਤਰ ਨਹੀਂ ਕੀਤੀ ਜਾ ਸਕਦੀ।
ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਇਕੱਤਰ ਕਰਨਾ ਅਤੇ ਉਸ 'ਤੇ ਪ੍ਰਕਿਰਿਆ ਕਰਨਾ ਲਾਜ਼ਮੀ ਹੈ।
ਵਪਾਰਕ ਸਮੱਗਰੀ ਵਿਚ ਕਿਸੇ ਇਨਸਾਨ ਜਾਂ ਸੰਸਥਾ ਦੀ ਬੌਧਿਕ ਜਾਇਦਾਦ, ਪਰਦੇਦਾਰੀ, ਪ੍ਰਚਾਰ ਜਾ ਹੋਰ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਤੁਹਾਡੇ ਕੋਲ ਆਪਣੀ ਸਮੱਗਰੀ ਦੇ ਸਾਰੇ ਤੱਤਾਂ ਲਈ ਸਾਰੇ ਲੋੜੀਂਦੇ ਹੱਕ ਅਤੇ ਅਧਿਕਾਰ ਹੋਣੇ ਚਾਹੀਦੇ ਹਨ, ਜਿਸ ਵਿੱਚ ਕਿਸੇ ਵੀ Snap ਵੱਲੋਂ ਦਿੱਤੀ ਸਮੱਗਰੀ ਦੀ ਵਰਤੋਂ ਸ਼ਾਮਲ ਹੈ, ਜਿਵੇਂ ਸੰਗੀਤ, ਲੈਂਜ਼ ਅਤੇ ਇਲਾਕਾ ਫਿਲਟਰ। ਨਾਮ, ਸਮਾਨਤਾ (ਇੱਕੋ ਜਿਹੇ ਦਿਸਣ ਵਾਲੇ ਵੀ ਸ਼ਾਮਲ ਹਨ), ਆਵਾਜ਼ (ਇੱਕੋ ਜਿਹੀ ਅਵਾਜ਼ ਵਾਲ਼ੇ ਵੀ ਸ਼ਾਮਲ ਹਨ), ਜਾਂ ਕਿਸੇ ਵਿਅਕਤੀ ਜਾਂ ਬ੍ਰਾਂਡ ਦੀਆਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੋਰ ਪਛਾਣ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਸ਼ਾਮਲ ਨਾ ਕਰੋ।
ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਪੀਰਾਈਟ, ਵਪਾਰਕ ਚਿੰਨ੍ਹ ਜਾਂ ਪ੍ਰਚਾਰ ਦੇ ਹੱਕਾਂ ਦੀ Snapchat 'ਤੇ ਮੌਜੂਦ ਵਪਾਰਕ ਸਮੱਗਰੀ ਵੱਲੋਂ ਉਲੰਘਣਾ ਹੋਈ ਹੈ, ਤਾਂ ਅਸੀਂ ਤੁਹਾਨੂੰ ਪ੍ਰਕਾਸ਼ਕ ਨਾਲ ਸਿੱਧੇ ਸੰਪਰਕ ਕਰਨ ਅਤੇ ਆਪਣੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਵਿਕਲਪ ਵਜੋਂ, ਅਧਿਕਾਰ ਧਾਰਕ ਅਤੇ ਉਨ੍ਹਾਂ ਦੇ ਏਜੰਟ ਕਥਿਤ ਤੌਰ 'ਤੇ ਬੌਧਿਕ ਜਾਇਦਾਦ ਦੀ ਉਲੰਘਣਾ ਦੀ ਜਾਣਕਾਰੀ ਇੱਥੇ ਦੇ ਸਕਦੇ ਹਨ। ਅਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
ਵਪਾਰਕ ਸਮੱਗਰੀ ਵਿੱਚ Snap ਜਾਂ ਇਸਦੇ ਉਤਪਾਦਾਂ ਵੱਲੋਂ ਮਾਨਤਾ ਜਾਂ ਸਹਿਯੋਗ ਦਾ ਸੁਝਾਅ ਨਹੀਂ ਦੇਣਾ ਚਾਹੀਦਾ। ਇਸਦਾ ਮਤਲਬ ਹੈ ਕਿ ਵਪਾਰਕ ਸਮੱਗਰੀ ਨੂੰ Snap-ਮਲਕੀਅਤ ਵਾਲ਼ੇ ਵਪਾਰਕ ਚਿੰਨ੍ਹ, Bitmoji ਆਰਟਵਰਕ ਜਾਂ Snapchat ਵਰਤੋਂਕਾਰ ਇੰਟਰਫੇਸ ਦੀਆਂ ਪੇਸ਼ਕਾਰੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, Snapchat ਬ੍ਰਾਂਡ ਸੇਧਾਂ ਜਾਂ Bitmoji ਦੀਆਂ ਬ੍ਰਾਂਡ ਸੇਧਾਂ ਵਿੱਚ ਦਿੱਤੀਆਂ ਇਜਾਜ਼ਤਾਂ ਤੋਂ ਇਲਾਵਾ। ਵਪਾਰਕ ਸਮੱਗਰੀ ਵਿੱਚ ਕਿਸੇ ਵੀ Snap-ਮਲਕੀਅਤ ਵਪਾਰਕ ਚਿੰਨ੍ਹ ਦੀਆਂ ਬਦਲੀਆਂ ਜਾਂ ਉਲਝਣਾਂ ਵਾਲੀਆਂ ਸਮਾਨ ਭਿੰਨਤਾਵਾਂ ਸ਼ਾਮਲ ਨਹੀਂ ਹੋਣੀਆਂ ਚਾਹੀਦੀਆਂ।
Snapchat 'ਤੇ ਪ੍ਰਚਾਰ Snap ਦੇ ਪ੍ਰਚਾਰ ਨਿਯਮਾਂ ਅਧੀਨ ਹਨ।