SNAP ਰਚਨਾਕਾਰ ਗਾਹਕੀਆਂ ਦੀਆਂ ਮਦਾਂ

ਪ੍ਰਭਾਵੀ ਮਿਤੀ: 17 ਫਰਵਰੀ 2026

ਸਾਲਸੀ ਨੋਟਿਸ: ਜੇ ਤੁਸੀਂ ਸੰਯੁਕਤ ਰਾਜ ਵਿੱਚ ਰਹਿੰਦੇ ਹੋ ਜਾਂ ਜੇ ਤੁਹਾਡੇ ਕਾਰੋਬਾਰ ਦਾ ਪ੍ਰਮੁੱਖ ਸਥਾਨ ਸੰਯੁਕਤ ਰਾਜ ਵਿੱਚ ਹੈ, ਤਾਂ ਤੁਸੀਂ ਉਸ ਸਾਲਸੀ ਉਪਬੰਧ ਮੁਤਾਬਕ ਪਾਬੰਦ ਹੁੰਦੇ ਹੋ ਜੋ Snap Inc. ਸੇਵਾ ਦੀਆਂ ਮਦਾਂ ਵਿੱਚ ਤੈਅ ਕੀਤਾ ਗਿਆ ਹੈ: ਉਸ ਸਾਲਸੀ ਧਾਰਾ ਵਿੱਚ ਜ਼ਿਕਰ ਕੀਤੇ ਕੁਝ ਕਿਸਮ ਦੇ ਵਿਵਾਦਾਂ ਨੂੰ ਛੱਡ ਕੇ, ਤੁਸੀਂ ਅਤੇ Snap Inc. ਸਹਿਮਤ ਹੋ ਕਿ ਸਾਡੇ ਵਿਚਕਾਰ ਵਿਵਾਦਾਂ ਦਾ ਹੱਲ Snap Inc. ਦੀਆਂ ਸੇਵਾ ਦੀਆਂ ਮਦਾਂ ਵਿੱਚ ਨਿਰਧਾਰਤ ਲਾਜ਼ਮੀ ਬੱਝਵੇਂ ਸਾਲਸੀ ਰਾਹੀਂ ਹੱਲ ਕੀਤਾ ਜਾਵੇਗਾ, ਅਤੇ ਤੁਸੀਂ ਅਤੇ Snap Inc. ਸਮੂਹਿਕ ਕਾਰਵਾਈ ਮੁਕੱਦਮੇ ਜਾਂ ਆਪਣੇ ਜਾਂ ਹੋਰਾਂ ਤਰਫ਼ੋਂ ਸਾਲਸੀ ਵਿੱਚ ਭਾਗ ਲੈਣ ਦੇ ਕਿਸੇ ਵੀ ਅਧਿਕਾਰ ਨੂੰ ਛੱਡਦੇ ਹੋ। ਤੁਹਾਡੇ ਕੋਲ ਸਾਲਸੀ ਉਪਬੰਧ ਵਿੱਚ ਦੱਸੇ ਅਨੁਸਾਰ ਸਾਲਸੀ ਤੋਂ ਬਾਹਰ ਨਿਕਲਣ ਦਾ ਅਧਿਕਾਰ ਹੈ। 


ਜੇ ਤੁਸੀਂ ਕਿਸੇ ਕਾਰੋਬਾਰ ਦੀ ਤਰਫ਼ੋਂ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ ਅਤੇ ਤੁਹਾਡਾ ਮੁੱਖ ਸਥਾਨ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਹੈ, ਤਾਂ ਤੁਹਾਡਾ ਕਾਰੋਬਾਰ ਉਸ ਸਾਲਸੀ ਉਪਬੰਧ ਮੁਤਾਬਕ ਪਾਬੰਦ ਹੋਵੇਗਾ ਜਿਸ ਦਾ ਜ਼ਿਕਰ SNAP GROUP LIMITED ਸੇਵਾ ਦੀਆਂ ਮਦਾਂ ਵਿੱਚ ਹੈ।

ਜਾਣ-ਪਛਾਣ

ਜੀ ਆਇਆਂ ਨੂੰ! ਅਸੀਂ ਖੁਸ਼ ਹਾਂ ਕਿ ਤੁਸੀਂ ਰਚਨਾਕਾਰ ਗਾਹਕੀਆਂ ਵਿੱਚ ਦਿਲਚਸਪੀ ਰੱਖਦੇ ਹੋ, ਜੋ ਯੋਗ ਰਚਨਾਕਾਰਾਂ ਨੂੰ ਆਪਣੇ ਦਰਸ਼ਕਾਂ ਨੂੰ ਸਿਰਫ਼-ਗਾਹਕੀ ਪੱਧਰ ਦੀ ਪੇਸ਼ਕਸ਼ ਕਰਨ ਦਿੰਦਾ ਹੈ (“ਪ੍ਰੋਗਰਾਮ”)। ਇਹ ਰਚਨਾਕਾਰ ਗਾਹਕੀਆਂ ਦੀਆਂ ਮਦਾਂ (“ਮਦਾਂ”) ਰਚਨਾਕਾਰ ਗਾਹਕੀਆਂ ਵਿੱਚ ਤੁਹਾਡੀ ਭਾਗੀਦਾਰੀ ਨੂੰ ਨਿਯੰਤ੍ਰਿਤ ਕਰਦੀਆਂ ਹਨ ਅਤੇ ਤੁਹਾਡੇ ਅਤੇ Snap (“Snap,” “ਅਸੀਂ” ਜਾਂ “ਸਾਨੂੰ”) ਦੇ ਵਿਚਕਾਰ ਕਾਨੂੰਨੀ ਤੌਰ 'ਤੇ ਬੱਝਵਾਂ ਸਮਝੌਤਾ ਬਣਾਉਂਦੀਆਂ ਹਨ। ਕਿਰਪਾ ਇਹਨਾਂ ਨੂੰ ਧਿਆਨ ਨਾਲ ਪੜ੍ਹੋ।

ਸਿਰਫ਼ ਉਹ ਵਰਤੋਂਕਾਰ ਜੋ ਇਹਨਾਂ ਰਚਨਾਕਾਰ ਗਾਹਕੀਆਂ ਦੀਆਂ ਮਦਾਂ ਨੂੰ ਸਵੀਕਾਰ ਕਰਦੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਦੇ ਹਨ, ਉਹ ਹੀ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਯੋਗ ਹੋਣਗੇ।

ਇਹ ਮਦਾਂ Snap ਰਚਨਾਕਾਰ ਭੁਗਤਾਨ ਮਦਾਂ ਅਤੇ Snap ਸੇਵਾ ਦੀਆਂ ਮਦਾਂ ਅਤੇ ਕੋਈ ਵੀ ਹੋਰ ਲਾਗੂ ਸੇਧਾਂ ਅਤੇ ਨੀਤੀਆਂ ਦੇ ਹਵਾਲੇ ਨਾਲ ਸ਼ਾਮਲ ਹੁੰਦੀਆਂ ਹਨ। ਜਿਸ ਹੱਦ ਤੱਕ ਇਹ ਮਦਾਂ ਕਿਸੇ ਹੋਰ ਮਦਾਂ ਨਾਲ ਸਹੀ ਨਹੀਂ ਬੈਠਦੀਆਂ ਹਨ, ਰਚਨਾਕਾਰ ਗਾਹਕੀਆਂ ਦੀ ਵਰਤੋਂ ਦੇ ਸੰਬੰਧ ਵਿੱਚ ਇਹ ਮਦਾਂ ਤੁਹਾਨੂੰ ਨਿਯੰਤ੍ਰਿਤ ਕਰਨਗੀਆਂ।

ਜਿੱਥੇ ਅਸੀਂ ਇਹਨਾਂ ਰਚਨਾਕਾਰ ਗਾਹਕੀਆਂ ਦੀਆਂ ਮਦਾਂ ਵਿੱਚ ਸੰਖੇਪ ਦਿੱਤੇ ਹਨ, ਅਸੀਂ ਸਿਰਫ ਤੁਹਾਡੀ ਸਹੂਲਤ ਲਈ ਅਜਿਹਾ ਕੀਤਾ ਹੈ। ਤੁਹਾਨੂੰ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਇਹਨਾਂ ਰਚਨਾਕਾਰ ਗਾਹਕੀਆਂ ਦੀਆਂ ਮਦਾਂ ਨੂੰ ਪੂਰਾ ਪੜ੍ਹਨਾ ਚਾਹੀਦਾ ਹੈ।

1. ਘੱਟੋ-ਘੱਟ ਯੋਗਤਾ

ਕਿਸੇ ਪ੍ਰੋਗਰਾਮ ਲਈ ਸੱਦੇ ਦੇ ਯੋਗ ਹੋਣ ਲਈ ਤੁਹਾਨੂੰ ਹੇਠਾਂ ਦਿੱਤੀਆਂ ਘੱਟੋ-ਘੱਟ ਯੋਗਤਾ ਲੋੜਾਂ ("ਘੱਟੋ-ਘੱਟ ਯੋਗਤਾ") ਨੂੰ ਪੂਰਾ ਕਰਨਾ ਚਾਹੀਦਾ ਹੈ:

  1. ਤੁਹਾਨੂੰ (ਜੇ ਤੁਸੀਂ ਇੱਕ ਵਿਅਕਤੀ ਹੋ) ਕਿਸੇ ਯੋਗ ਖੇਤਰ ਵਿੱਚ ਰਹਿਣਾ ਚਾਹੀਦਾ ਹੈ ਜਾਂ (ਜੇ ਤੁਸੀਂ ਸੰਸਥਾ ਹੋ) ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਕਿਸੇ ਯੋਗ ਖੇਤਰ ਵਿੱਚ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ਼ ਰਚਨਾਕਾਰ ਇਨਾਮ ਸੇਧਾਂ 'ਚ ਸੂਚੀਬੱਧ ਸੀਮਤ ਖੇਤਰਾਂ ਵਿੱਚ ਹੀ ਉਪਲਬਧ ਹਨ ("ਯੋਗ ਖੇਤਰ")। ਅਸੀਂ ਆਪਣੇ ਵਿਵੇਕ ਮੁਤਾਬਕ ਯੋਗ ਖੇਤਰਾਂ ਦੀ ਸੂਚੀ ਵਿੱਚ ਤਬਦੀਲੀ ਕਰ ਸਕਦੇ ਹਾਂ।

  2. ਜੇ ਤੁਸੀਂ ਇੱਕ ਵਿਅਕਤੀ ਹੋ, ਤਾਂ ਤੁਹਾਨੂੰ ਆਪਣੀ ਅਧਿਕਾਰਤਾ ਵਿੱਚ ਕਾਨੂੰਨੀ ਬਾਲਗ ਉਮਰ ਦੇ ਹੋਣਾ ਚਾਹੀਦਾ ਹੈ (ਜਾਂ, ਜੇ ਲਾਗੂ ਹੋਵੇ, ਤਾਂ ਮਾਤਾ-ਪਿਤਾ ਦੀ ਸਹਿਮਤੀ ਸਮੇਤ ਘੱਟੋ-ਘੱਟ 16 ਸਾਲ ਦਾ ਹੋਣਾ ਚਾਹੀਦਾ ਹੈ)। ਜੇਕਰ ਲਾਗੂ ਕਾਨੂੰਨ ਅਧੀਨ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਦੀ ਸਹਿਮਤੀ ਦੀ ਲੋੜ ਹੈ, ਤਾਂ ਤੁਸੀਂ ਸਿਰਫ਼ ਆਪਣੇ ਮਾਪੇ/ਕਾਨੂੰਨੀ ਸਰਪ੍ਰਸਤਾਂ ਦੀ ਨਿਗਰਾਨੀ ਹੇਠ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹੋ ਅਤੇ ਉਨ੍ਹਾਂ ਨੂੰ ਵੀ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨਾਲ ਬੱਝੇ ਹੋਣ ਲਈ ਸਹਿਮਤ ਹੋਣਾ ਚਾਹੀਦਾ ਹੈ। ਤੁਸੀਂ ਬਿਆਨ ਕਰਦੇ ਹੋ ਅਤੇ ਗਾਰੰਟੀ ਦਿੰਦੇ ਹੋ ਕਿ ਤੁਸੀਂ ਅਜਿਹੀਆਂ ਸਾਰੀਆਂ ਸਹਿਮਤੀਆਂ ਪ੍ਰਾਪਤ ਕਰ ਲਈਆਂ ਹਨ (ਜਿਸ ਵਿੱਚ ਦੋ-ਮਾਪਿਆਂ ਦੀ ਸਹਿਮਤੀ ਸ਼ਾਮਲ ਹੈ, ਜੇਕਰ ਤੁਹਾਡੇ ਅਧਿਕਾਰ ਖੇਤਰ ਵਿੱਚ ਲੋੜੀਂਦੀ ਹੋਵੇ)।

  3. ਜੇ ਤੁਸੀਂ ਕਿਸੇ ਸੰਸਥਾ ਤਰਫ਼ੋਂ ਕੰਮ ਕਰ ਰਹੇ ਹੋ, ਤਾਂ ਤੁਹਾਡੀ ਉਮਰ ਘੱਟੋ-ਘੱਟ 18 ਸਾਲ (ਜਾਂ ਤੁਹਾਡੇ ਰਾਜ, ਪ੍ਰਾਂਤ ਜਾਂ ਦੇਸ਼ ਵਿੱਚ ਕਾਨੂੰਨੀ ਬਾਲਗ ਉਮਰ) ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਉਸ ਸੰਸਥਾ ਨਾਲ ਜੁੜਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ "ਤੁਸੀਂ" ਅਤੇ "ਤੁਹਾਡੇ" ਦੇ ਸਾਰੇ ਹਵਾਲਿਆਂ ਦਾ ਅਰਥ ਤੁਸੀਂ ਅੰਤਮ ਵਰਤੋਂਕਾਰ ਵਜੋਂ ਅਤੇ ਉਹ ਸੰਸਥਾ ਦੋਵੇਂ ਹੋਵੇਗਾ।

  4. ਤੁਹਾਨੂੰ Snap ਅਤੇ ਇਸਦੇ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ (“ਭੁਗਤਾਨ ਪ੍ਰਦਾਤਾ”) ਨੂੰ ਸਹੀ ਅਤੇ ਅੱਪਡੇਟ ਕੀਤੀ ਸੰਪਰਕ ਜਾਣਕਾਰੀ (ਹੇਠਾਂ ਵਿਆਖਿਆ ਕੀਤੀ) ਦੇਣੀ ਹੋਵੇਗੀ, ਇਸਦੇ ਨਾਲ-ਨਾਲ ਤੁਹਾਨੂੰ ਭੁਗਤਾਨ ਵਾਸਤੇ ਜ਼ਰੂਰੀ ਹੋਰ ਜਾਣਕਾਰੀ ਵੀ ਦੇਣੀ ਹੋਵੇਗੀ। ਇੱਥੇ ਵਰਤੀ ਗਈ "ਸੰਪਰਕ ਜਾਣਕਾਰੀ" ਦਾ ਮਤਲਬ ਤੁਹਾਡਾ ਕਾਨੂੰਨੀ ਪਹਿਲਾ ਅਤੇ ਆਖਰੀ ਨਾਮ, ਈਮੇਲ, ਫੋਨ ਨੰਬਰ, ਰਾਜ ਅਤੇ ਨਿਵਾਸ ਦਾ ਦੇਸ਼ ਅਤੇ ਕੋਈ ਹੋਰ ਜਾਣਕਾਰੀ ਹੋਵੇਗੀ ਜੋ ਸਮੇਂ-ਸਮੇਂ 'ਤੇ ਲੋੜੀਂਦੀ ਹੋ ਸਕਦੀ ਹੈ, ਤਾਂ ਜੋ Snap ਜਾਂ ਇਸਦਾ ਭੁਗਤਾਨ ਪ੍ਰਦਾਤਾ ਤੁਹਾਡੇ ਨਾਲ ਸੰਪਰਕ ਕਰ ਸਕੇ ਅਤੇ ਤੁਹਾਨੂੰ (ਜਾਂ ਤੁਹਾਡੇ ਮਾਪੇ/ਕਾਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜੇਕਰ ਲਾਗੂ ਹੋਵੇ) ਭੁਗਤਾਨ ਕਰਵਾ ਸਕੇ, ਜੇਕਰ ਤੁਸੀਂ ਇੱਥੇ ਭੁਗਤਾਨ ਲਈ ਯੋਗ ਹੁੰਦੇ ਹੋ, ਜਾਂ ਕਿਸੇ ਕਾਨੂੰਨੀ ਲੋੜ ਦੇ ਸੰਬੰਧ ਵਿੱਚ।

  5. ਤੁਹਾਨੂੰ ਸਾਡੇ ਭੁਗਤਾਨ ਪ੍ਰਦਾਤਾ ਨਾਲ ਵੈਧ ਭੁਗਤਾਨ ਖਾਤਾ (“ਭੁਗਤਾਨ ਖਾਤਾ”) ਸੈੱਟਅਪ ਕਰਨ ਲਈ ਜ਼ਰੂਰੀ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

  6. ਤੁਹਾਡਾ Snapchat ਖਾਤਾ ਅਤੇ ਭੁਗਤਾਨ ਖਾਤਾ ਚਾਲੂ, ਚੰਗੀ ਸਥਿਤੀ ਵਿੱਚ (ਜਿਵੇਂ ਕਿ ਸਾਡੇ ਵੱਲੋਂ ਨਿਰਧਾਰਤ ਕੀਤਾ ਗਿਆ ਹੈ) ਅਤੇ ਹਰ ਸਮੇਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਕਰਦੇ ਹੋਣੇ ਚਾਹੀਦੇ ਹਨ।

  7. ਤੁਹਾਨੂੰ (ਜਾਂ ਤੁਹਾਡੇ ਮਾਪੇ/ਸਰਪ੍ਰਸਤਾਂ, ਜੇ ਲਾਗੂ ਹੋਵੇ) Snap ਅਤੇ ਸਾਡੇ ਭੁਗਤਾਨ ਪ੍ਰਦਾਤਾ ਦੀ ਪਾਲਣਾ ਸਮੀਖਿਆ ਪਾਸ ਕਰਨੀ ਪਵੇਗੀ।

  8. ਤੁਸੀਂ ਨਾ ਤਾਂ (i) Snap ਜਾਂ ਇਸਦੀ ਮੁੱਖ, ਸਹਾਇਕ ਜਾਂ ਭਾਗੀਦਾਰ ਕੰਪਨੀਆਂ ਦੇ ਕਰਮਚਾਰੀ, ਅਧਿਕਾਰੀ ਜਾਂ ਨਿਰਦੇਸ਼ਕ ਹੋ; ਅਤੇ ਨਾ ਹੀ (ii) ਕੋਈ ਸਰਕਾਰੀ ਸੰਸਥਾ, ਸਰਕਾਰੀ ਸੰਸਥਾ ਦੀ ਸਹਾਇਕ ਜਾਂ ਭਾਗੀਦਾਰ ਇਕਾਈ ਜਾਂ ਸ਼ਾਹੀ ਪਰਿਵਾਰ ਦੇ ਮੈਂਬਰ ਹੋ।

ਅਸੀਂ ਤੁਹਾਡੇ ਤੋਂ ਇਹ ਤਸਦੀਕ ਕਰਨ ਲਈ ਕਿਸੇ ਵੀ ਜਾਣਕਾਰੀ ਦੀ ਮੰਗ ਕਰਨ ਦਾ ਅਧਿਕਾਰ ਰੱਖਦੇ ਹਾਂ ਕਿ ਤੁਸੀਂ ਘੱਟੋ-ਘੱਟ ਯੋਗਤਾ ਲੋੜਾਂ 'ਤੇ ਖਰਾ ਉਤਰਦੇ ਹੋ। ਘੱਟੋ-ਘੱਟ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਨਾ ਤੁਹਾਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਸੱਦੇ ਜਾਣ ਜਾਂ ਇਸ ਵਿੱਚ ਤੁਹਾਡੀ ਨਿਰੰਤਰ ਸ਼ਮੂਲੀਅਤ ਦੀ ਗਰੰਟੀ ਨਹੀਂ ਦਿੰਦਾ ਹੈ।  ਤੁਹਾਨੂੰ ਸੰਬੰਧਿਤ ਪ੍ਰੋਗਰਾਮ ਦੀਆਂ ਮਦਾਂ ਵਿੱਚ ਦਿੱਤੀਆਂ ਗਈਆਂ ਕਿਸੇ ਵੀ ਵਾਧੂ ਯੋਗਤਾ ਦੀਆਂ ਲੋੜਾਂ ਨੂੰ ਵੀ ਪੂਰਾ ਕਰਨਾ ਚਾਹੀਦਾ ਹੈ।  ਅਸੀਂ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਵਰਤੋਂਕਾਰ ਨੂੰ ਕਿਸੇ ਵੀ ਪ੍ਰੋਗਰਾਮ ਤੋਂ ਹਟਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।  

ਸੰਖੇਪ ਵਿੱਚ: ਹਰੇਕ ਪ੍ਰੋਗਰਾਮ ਸਿਰਫ਼ ਸੱਦੇ ਰਾਹੀਂ ਹੈ। ਤੁਹਾਨੂੰ ਪ੍ਰੋਗਰਾਮ ਲਈ ਸੱਦੇ ਲਈ ਯੋਗ ਹੋਣ ਲਈ ਕੁਝ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ।  ਇਨ੍ਹਾਂ ਵਿੱਚ ਉਮਰ, ਟਿਕਾਣਾ, ਮਾਂ-ਪਿਓ ਦੀ ਸਹਿਮਤੀ ਅਤੇ ਕੁਝ ਖਾਤਾ ਲੋੜਾਂ ਸ਼ਾਮਲ ਹਨ। ਇਹਨਾਂ ਲੋੜਾਂ ਨੂੰ ਪੂਰਾ ਕਰਨਾ ਤੁਹਾਨੂੰ ਪ੍ਰੋਗਰਾਮ ਲਈ ਸੱਦੇ ਦੀ ਗਰੰਟੀ ਨਹੀਂ ਦਿੰਦਾ ਹੈ। ਤੁਹਾਨੂੰ ਸਾਨੂੰ ਸੱਚੀ ਅਤੇ ਤਾਜ਼ਾ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਹਰ ਸਮੇਂ ਪਾਲਣਾ ਕਰਨੀ ਚਾਹੀਦੀ ਹੈ।

2. ਯੋਗਤਾ ਸਰਗਰਮੀ


ਜੇਕਰ ਤੁਸੀਂ ਘੱਟੋ-ਘੱਟ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋ ਅਤੇ ਕਿਸੇ ਪ੍ਰੋਗਰਾਮ ਲਈ ਸੱਦਾ ਦਿੱਤਾ ਜਾਂਦਾ ਹੈ, ਤਾਂ Snap ਲਾਗੂ ਪ੍ਰੋਗਰਾਮ ਦੀਆਂ ਮਦਾਂ ("ਯੋਗਤਾ ਸਰਗਰਮੀ") ਵਿੱਚ ਵਰਣਿਤ ਸੇਵਾਵਾਂ ਨੂੰ ਕਰਨ ਲਈ ਤੁਹਾਨੂੰ ਭੁਗਤਾਨ ਕਰਕੇ ਇਨਾਮ ਦੇ ਸਕਦਾ ਹੈ।  ਕੋਈ ਵੀ ਅਜਿਹਾ ਭੁਗਤਾਨ (“ਭੁਗਤਾਨ”) ਜਾਂ ਤਾਂ Snap ਵੱਲੋਂ ਜਾਂ ਸੇਵਾਵਾਂ ਦੇ ਸੰਬੰਧ ਵਿੱਚ ਦਿੱਤੇ ਜਾਂਦੇ ਕਿਸੇ ਵੀ ਵਿਗਿਆਪਨਾਂ ਤੋਂ ਸਾਨੂੰ ਪ੍ਰਾਪਤ ਹੋਣ ਵਾਲੀ ਕਮਾਈ ਦੇ ਹਿੱਸੇ ਤੋਂ ਫੰਡ ਕੀਤਾ ਜਾ ਸਕਦਾ ਹੈ।

ਯੋਗਤਾ ਸਰਗਰਮੀ ਵਿੱਚ ਇਹ ਸ਼ਾਮਲ ਹੋ ਸਕਦਾ ਹੈ:

  • ਜਨਤਕ ਸਮੱਗਰੀ ਪੋਸਟ ਕਰਨਾ ਜਿਸ ਵਿੱਚ ਅਸੀਂ ਵਿਗਿਆਪਨ ਦਿੰਦੇ ਹਾਂ ਜਾਂ ਵਿਗਿਆਪਨ ਵਜੋਂ ਵੰਡਦੇ ਹਾਂ; ਜਾਂ

  • ਕਿਸੇ ਹੋਰ ਸਰਗਰਮੀ ਵਿੱਚ ਸ਼ਾਮਲ ਹੋਣਾ ਜਿਸ ਨੂੰ ਅਸੀਂ 'ਯੋਗਤਾ ਸਰਗਰਮੀ' ਵਜੋਂ ਨਿਰਧਾਰਤ ਕਰਦੇ ਹਾਂ, ਜੋ ਲਾਗੂ ਪ੍ਰੋਗਰਾਮ ਮਦਾਂ ਦੀ ਤੁਹਾਡੀ ਪ੍ਰਵਾਨਗੀ ਦੇ ਅਧੀਨ ਹੈ (ਜੋ ਕਿ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ)।

ਯੋਗਤਾ ਸਰਗਰਮੀ ਨੂੰ Snap ਦੀ ਮਰਜ਼ੀ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ। “ਜਨਤਕ ਸਮੱਗਰੀ” ਦਾ ਅਰਥ Snap ਸੇਵਾ ਦੀਆਂ ਮਦਾਂ ਵਿੱਚ ਦਿੱਤੇ ਅਰਥ ਮੁਤਾਬਕ ਹੋਵੇਗਾ। ਵਧੇਰੇ, ਤੁਹਾਡੇ ਵੱਲੋਂ ਸੇਵਾਵਾਂ 'ਤੇ ਪੋਸਟ ਕੀਤੀ ਸਮੱਗਰੀ ਨੂੰ ਐਲਗੋਰਿਦਮ ਸਿਫਾਰਸ਼ ਵਾਸਤੇ ਯੋਗ ਬਣਾਉਣ ਲਈ, ਇਸ ਨੂੰ ਸਾਡੀਆਂ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਅਸੀਂ ਤੁਹਾਡੇ ਖਾਤੇ ਅਤੇ ਸਮੱਗਰੀ ਦੀ ਆਪਣੀਆਂ ਮਦਾਂ ਅਤੇ ਨੀਤੀਆਂ ਦੇ ਅਨੁਸਾਰ ਪਾਲਣਾ ਲਈ ਸਮੀਖਿਆ ਕਰ ਸਕਦੇ ਹਾਂ। ਸਪਸ਼ਟਤਾ ਲਈ, Snap ਨੂੰ ਇਹ ਅਧਿਕਾਰ ਹੋਵੇਗਾ, ਪਰ ਕੋਈ ਜ਼ਰੂਰਤ ਨਹੀਂ, ਕਿ ਉਹ Snap ਸੇਵਾ ਦੀਆਂ ਮਦਾਂ ਦੇ ਅਨੁਸਾਰ ਤੁਹਾਡੇ ਵੱਲੋਂ Snapchat 'ਤੇ ਪੋਸਟ ਕੀਤੀ ਜਾਂਦੀ ਸਮੱਗਰੀ ਨੂੰ ਵੰਡ ਸਕੇ। ਤੁਸੀਂ ਕਿਸੇ ਵੀ ਵੇਲੇ ਆਪਣੀਆਂ Snaps ਨੂੰ ਮਿਟਾ ਸਕਦੇ ਹੋ। 

ਸੰਖੇਪ ਵਿੱਚ: ਅਸੀਂ ਤੁਹਾਨੂੰ ਕੁਝ ਵਿਸ਼ੇਸ਼ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਭੁਗਤਾਨ ਰੂਪ ਵਿੱਚ ਇਨਾਮ ਦੇ ਸਕਦੇ ਹਾਂ। ਜਨਤਕ ਸਮੱਗਰੀ ਜੋ ਤੁਸੀਂ ਪੋਸਟ ਕਰਦੇ ਹੋ, ਉਸ ਸਬੰਧੀ ਜੋ ਅਧਿਕਾਰ ਸਾਨੂੰ ਦਿੰਦੇ ਹੋ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਸੇਵਾ ਦੀਆਂ ਮਦਾਂ ਅਤੇ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਵਿੱਚ ਦਿੱਤੀਆਂ ਗਈਆਂ ਹਨ। ਤੁਹਾਡੀਆਂ ਸਰਗਰਮੀਆਂ, ਖਾਤੇ ਅਤੇ ਤੁਹਾਡੀ ਪੋਸਟ ਕੀਤੀ ਜਾਂਦੀ ਸਮੱਗਰੀ ਨੂੰ ਲਾਜ਼ਮੀ ਤੌਰ 'ਤੇ ਹਮੇਸ਼ਾ ਸਾਡੀਆਂ ਮਦਾਂ, ਨੀਤੀਆਂ ਅਤੇ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਸੀਂ ਇਹ ਤੈਅ ਕਰਨ ਲਈ ਤੁਹਾਡੇ ਖਾਤੇ ਅਤੇ ਤੁਹਾਡੀ ਪੋਸਟ ਕੀਤੀ ਸਮੱਗਰੀ ਦੀ ਜਾਂਚ ਕਰ ਸਕਦੇ ਹਾਂ ਕਿ ਉਹ ਪਾਲਣਾ ਕਰਦੇ ਹਨ। ਸਾਡੇ ਉੱਤੇ ਤੁਹਾਡੇ ਵੱਲੋਂ Snapchat 'ਤੇ ਪੋਸਟ ਕੀਤੀ ਸਮੱਗਰੀ ਨੂੰ ਵੰਡਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਤੁਸੀਂ ਕਿਸੇ ਵੀ ਵੇਲੇ ਅਜਿਹੀ ਸਮੱਗਰੀ ਨੂੰ ਮਿਟਾ ਸਕਦੇ ਹੋ।

3.   ਭੁਗਤਾਨ


ਯੋਗਤਾ ਸਰਗਰਮੀ ਲਈ ਭੁਗਤਾਨ ਦੀਆਂ ਰਕਮਾਂ ਸਾਡੇ ਵੱਲੋਂ ਸਾਡੇ ਮਾਲਿਕਾਨਾ ਭੁਗਤਾਨ ਫਾਰਮੂਲੇ ਦੇ ਆਧਾਰ 'ਤੇ ਤੈਅ ਕੀਤੀਆਂ ਜਾਣਗੀਆਂ। ਸਾਡੇ ਭੁਗਤਾਨ ਫਾਰਮੂਲੇ ਵਿੱਚ ਸਮੇਂ-ਸਮੇਂ 'ਤੇ ਸਾਡੇ ਵੱਲੋਂ ਫ਼ੇਰਬਦਲ ਕੀਤਾ ਜਾ ਸਕਦਾ ਹੈ ਅਤੇ ਇਹ ਕਈ ਕਾਰਕਾਂ 'ਤੇ ਅਧਾਰਤ ਹੈ, ਜਿਸ ਵਿੱਚ ਤੁਹਾਡੀਆਂ ਪੋਸਟਾਂ ਦੀ ਵਾਰਵਾਰਤਾ ਅਤੇ ਸਮਾਂ, ਤੁਹਾਡੀ ਪੋਸਟ ਕੀਤੀ ਸਮੱਗਰੀ ਵਿੱਚ ਵੰਡੇ ਗਏ ਵਿਗਿਆਪਨਾਂ ਦੀ ਗਿਣਤੀ, ਤੁਹਾਡੀਆਂ ਪੋਸਟਾਂ ਦੀ ਗਿਣਤੀ ਜੋ Snap ਦੀਆਂ ਕਾਰੋਬਾਰੀ ਸੇਵਾਵਾਂ ਰਾਹੀਂ ਵਿਗਿਆਪਨ ਵਜੋਂ ਚਲਾਈਆਂ ਜਾਂਦੀਆਂ ਹਨ, ਕੀ ਤੁਹਾਡੀਆਂ ਪੋਸਟਾਂ Snapchat ਰਚਨਾਤਮਕ ਔਜ਼ਾਰ ਦੀ ਵਰਤੋਂ ਕਰਦੀਆਂ ਹਨ ਅਤੇ ਅਜਿਹੀ ਸਮੱਗਰੀ ਨਾਲ ਵਰਤੋਂਕਾਰਾਂ ਦੀ ਸ਼ਮੂਲੀਅਤ ਸ਼ਾਮਲ ਹੋ ਸਕਦੀ ਹੈ।  Snapchat ਐਪਲੀਕੇਸ਼ਨ ਵਿੱਚ ਦਰਸਾਈਆਂ ਕੋਈ ਵੀ ਭੁਗਤਾਨ ਰਕਮਾਂ ਅੰਦਾਜ਼ਨ ਹਨ, ਜੋ ਸਿਰਫ਼ ਤੁਹਾਨੂੰ ਸਹੂਲਤ ਲਈ ਦਿਖਾਈਆਂ ਜਾਂਦੀਆਂ ਹਨ ਅਤੇ ਬਦਲਾਅ ਦੇ ਅਧੀਨ ਹੋ ਸਕਦੀਆਂ ਹਨ। ਜੇਕਰ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਨਹੀਂ ਕਰਦੇ ਅਤੇ ਸਾਡੇ ਭੁਗਤਾਨ ਪ੍ਰਦਾਤਾ ਨਾਲ ਸਫਲਤਾਪੂਰਵਕ ਵੈਧ ਭੁਗਤਾਨ ਖਾਤਾ ਸੈਟ ਨਹੀਂ ਕੀਤਾ ਹੈ ਤਾਂ ਤੁਸੀਂ ਕਿਸੇ ਵੀ ਅਜਿਹੇ ਅਨੁਮਾਨਾਂ ਲਈ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।  ਕਿਸੇ ਵੀ ਭੁਗਤਾਨ ਦੀ ਅੰਤਿਮ ਰਕਮ ਤੁਹਾਡੇ ਭੁਗਤਾਨ ਖਾਤੇ ਵਿੱਚ ਦਿਸੇਗੀ। ਸਪੱਸ਼ਟਤਾ ਲਈ Snapchat ਐਪਲੀਕੇਸ਼ਨ ਵਿੱਚ ਦਰਸਾਈ ਅੰਦਾਜ਼ਨ ਭੁਗਤਾਨ ਰਕਮ ਜਾਂ ਰਕਮਾਂ ਕਿਸੇ ਵੀ ਅਧਿਕਾਰ ਨੂੰ ਦੇਣ ਜਾਂ ਦਰਸਾਉਣ ਜਾਂ ਕਿਸੇ ਜ਼ਿੰਮੇਵਾਰੀਆਂ ਨੂੰ ਦਰਸਾਉਣ ਲਈ ਨਹੀਂ ਹਨ, ਨਾ ਹੀ ਸੰਪਤੀ ਬਣਾਉਣ ਲਈ ਹਨ, ਨਾ ਹੀ ਤਬਾਦਲਾ ਕਰਨ ਯੋਗ ਜਾਂ ਜ਼ਿੰਮੇ ਲਗਾਉਣ ਯੋਗ ਹਨ ਅਤੇ ਨਾ ਹੀ ਵਿਕਰੀ, ਸੌਦੇ ਜਾਂ ਅਦਲਾ-ਬਦਲੀ ਦਾ ਵਿਸ਼ਾ ਹਨ।

ਭੁਗਤਾਨ ਦੀ ਬੇਨਤੀ ਕਰਨਾ।  ਇੱਕ ਵਾਰ ਜਦੋਂ ਅਸੀਂ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਨੂੰ ਪੂਰਾ ਕਰਨ ਲਈ ਲੋੜੀਂਦੀ ਯੋਗਤਾ ਸਰਗਰਮੀ ਰਿਕਾਰਡ ਕਰ ਲੈਂਦੇ ਹਾਂ, ਤਾਂ ਤੁਸੀਂ ਆਪਣੀ ਵਰਤੋਂਕਾਰ ਪ੍ਰੋਫਾਈਲ ਵਿੱਚ ਸੰਬੰਧਿਤ ਵਿਕਲਪ ਚੁਣ ਕੇ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ। ਸਾਡੇ ਭੁਗਤਾਨ ਪ੍ਰਦਾਤਾ ਵੱਲੋਂ ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ ਅਤੇ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਤੁਹਾਡੀ ਪਾਲਣਾ ਦੇ ਅਧੀਨ ਭੁਗਤਾਨ ਤੁਹਾਡੇ ਭੁਗਤਾਨ ਖਾਤੇ ਵਿੱਚ ਜਾਰੀ ਕੀਤਾ ਜਾਵੇਗਾ। 

ਕਿਰਪਾ ਕਰਕੇ ਨੋਟ ਕਰੋ: ਜੇਕਰ (ੳ) ਤੁਸੀਂ ਇੱਕ ਸਾਲ ਦੀ ਮਿਆਦ ਲਈ ਕਿਸੇ ਵੀ ਯੋਗਤਾ ਸਰਗਰਮੀ ਵਿੱਚ ਸ਼ਾਮਲ ਨਹੀਂ ਹੋਏ ਹੋ, ਜਾਂ (ਅ) ਤੁਸੀਂ ਦੋ ਸਾਲਾਂ ਦੀ ਮਿਆਦ ਲਈ ਪਿਛਲੇ ਪੈਰੇ ਦੇ ਅਨੁਸਾਰ ਵੈਧ ਤਰੀਕੇ ਨਾਲ ਭੁਗਤਾਨ ਦੀ ਬੇਨਤੀ ਨਹੀਂ ਕੀਤੀ ਹੈ, ਤਾਂ — ਲਾਗੂ ਮਿਆਦ ਦੇ ਅੰਤ ਵਿੱਚ — ਅਸੀਂ ਤੁਹਾਡੇ ਭੁਗਤਾਨ ਖਾਤੇ ਨੂੰ ਕਿਸੇ ਵੀ ਯੋਗਤਾ ਸਰਗਰਮੀ ਦੇ ਆਧਾਰ 'ਤੇ ਭੁਗਤਾਨ ਕਰਾਂਗੇ, ਜੋ ਅਸੀਂ ਇਸ ਮਿਆਦ ਦੇ ਅੰਤ ਤੱਕ ਤੁਹਾਡੇ ਨਾਲ ਜੋੜੀ ਹੈ, ਜੋ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਤੁਹਾਡੀ ਪਾਲਣਾ ਦੇ ਅਧੀਨ ਹੈ।  ਜੇਕਰ ਲਾਗੂ ਮਿਆਦ ਦੇ ਅੰਤ ਵਿੱਚ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਦਿੱਤੀ ਗਈ ਕਿਸੇ ਵੀ ਲੋੜ ਨੂੰ ਪੂਰਾ ਨਹੀਂ ਕੀਤਾ ਹੈ, ਤਾਂ ਤੁਸੀਂ ਅਜਿਹੀ ਯੋਗਤਾ ਸਰਗਰਮੀ ਨਾਲ ਸੰਬੰਧਿਤ ਕੋਈ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।  

ਸਾਡੇ ਭੁਗਤਾਨ ਪ੍ਰਦਾਤਾਵਾਂ ਵੱਲੋਂ Snap, ਇਸ ਦੀਆਂ ਸਹਾਇਕ ਜਾਂ ਭਾਗੀਦਾਰ ਸੰਸਥਾਵਾਂ ਦੀ ਤਰਫ਼ੋਂ ਤੁਹਾਨੂੰ ਭੁਗਤਾਨ ਕੀਤੇ ਜਾ ਸਕਦੇ ਹਨ, ਜੋ ਕਿ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਭੁਗਤਾਨਕਰਤਾ ਵਜੋਂ ਕੰਮ ਕਰ ਸਕਦੇ ਹਨ। Snap Snap ਦੇ ਨਿਯੰਤਰਣ ਤੋਂ ਬਾਹਰ ਕਿਸੇ ਵੀ ਕਾਰਨ ਕਰਕੇ ਤੁਹਾਡੇ ਭੁਗਤਾਨ ਖਾਤੇ ਵਿੱਚ ਭੁਗਤਾਨਾਂ ਨੂੰ ਟ੍ਰਾਂਸਫਰ ਕਰਨ ਵਿੱਚ ਕਿਸੇ ਵੀ ਦੇਰੀ, ਅਸਫਲਤਾ ਜਾਂ ਅਯੋਗਤਾ ਲਈ ਜ਼ਿੰਮੇਵਾਰ ਨਹੀਂ ਹੋਵੇਗਾ, ਜਿਸ ਵਿੱਚ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਕਰਨ ਵਿੱਚ ਤੁਹਾਡੀ ਅਸਫਲਤਾ ਸ਼ਾਮਲ ਹੈ। Snap ਤੁਹਾਡੇ Snapchat ਖਾਤੇ ਦੀ ਵਰਤੋਂ ਕਰਕੇ ਕਿਸੇ ਹੋਰ ਵੱਲੋਂ ਭੁਗਤਾਨ ਮੰਗਣ ਜਾਂ ਤੁਹਾਡੇ ਭੁਗਤਾਨ ਖਾਤੇ ਦੀ ਜਾਣਕਾਰੀ ਵਰਤੋਂ ਕਰਕੇ ਤੁਹਾਡੇ ਭੁਗਤਾਨਾਂ ਨੂੰ ਟਰਾਂਸਫਰ ਕਰਨ ਦੇ ਮਾਮਲੇ ਵਿੱਚ ਜਵਾਬਦੇਹ ਨਹੀਂ ਹੋਵੇਗਾ। ਭੁਗਤਾਨ ਸੰਯੁਕਤ ਰਾਜ ਅਮਰੀਕਾ ਦੇ ਡਾਲਰਾਂ ਵਿੱਚ ਕੀਤਾ ਜਾਵੇਗਾ, ਪਰ ਤੁਸੀਂ ਆਪਣੇ ਭੁਗਤਾਨ ਖਾਤੇ ਤੋਂ ਆਪਣੀ ਸਥਾਨਕ ਮੁਦਰਾ ਵਿੱਚ ਫੰਡ ਲੈਣਾ ਚੁਣ ਸਕਦੇ ਹੋ, ਜੋ ਵਰਤੋਂ, ਵਟਾਂਦਰੇ ਅਤੇ ਲੈਣ-ਦੇਣ ਫ਼ੀਸਾਂ ਦੇ ਅਧੀਨ ਹੈ, ਜਿਸ ਬਾਰੇ ਅੱਗੇ ਰਚਨਾਕਾਰ ਇਨਾਮ ਸੇਧਾਂ ਵਿੱਚ ਹੋਰ ਵਰਣਨ ਕੀਤਾ ਹੈ ਅਤੇ ਸਾਡੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਅਧੀਨ ਹੈ।  Snap ਤੁਹਾਡੇ ਭੁਗਤਾਨ ਖਾਤੇ ਵਿੱਚ ਕਿਸੇ ਵੀ ਗੈਰ-ਦਾਅਵਾ ਕੀਤੇ ਫੰਡਾਂ ਲਈ ਜਵਾਬਦੇਹ ਨਹੀਂ ਹੈ। ਤੁਹਾਡਾ ਭੁਗਤਾਨਾਂ 'ਤੇ ਕੋਈ ਅਧਿਕਾਰ ਨਹੀਂ ਹੈ ਜਦੋਂ ਤੱਕ ਕਿ ਉਹ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਨੁਸਾਰ ਤੁਹਾਨੂੰ ਭੁਗਤਾਨ ਨਹੀਂ ਕੀਤੇ ਜਾਂਦੇ ਹਨ।

ਸਾਡੇ ਹੋਰ ਅਧਿਕਾਰਾਂ ਅਤੇ ਉਪਾਵਾਂ ਤੋਂ ਇਲਾਵਾ ਅਸੀਂ ਚੇਤਾਵਨੀ ਜਾਂ ਪੂਰਵ ਨੋਟਿਸ ਦਿੱਤੇ ਬਿਨਾਂ ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ ਸ਼ੱਕੀ ਅਵੈਧ ਸਰਗਰਮੀ (ਜਿਵੇਂ ਕਿ ਹੇਠਾਂ ਪਰਿਭਾਸ਼ਿਤ ਕੀਤਾ ਗਿਆ ਹੈ) ਜਾਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਤੁਹਾਡੇ ਕਿਸੇ ਵੀ ਭੁਗਤਾਨ ਨੂੰ ਰੋਕ, ਫ਼ੇਰਬਦਲ ਕਰ ਜਾਂ ਬਾਹਰ ਰੱਖ ਸਕਦੇ ਹਾਂ। ਅਸੀਂ ਆਪਣੇ ਭੁਗਤਾਨ ਪ੍ਰਦਾਤਾ ਨੂੰ ਨਿਰਦੇਸ਼ ਦੇ ਸਕਦੇ ਹਾਂ ਕਿ ਉਹ ਤੁਹਾਡੇ ਲਈ ਕਿਸੇ ਵੀ ਭੁਗਤਾਨ ਵਿੱਚ ਤਬਦੀਲੀ ਕਰੇ, ਜੋ ਤੁਹਾਡੇ ਵੱਲੋਂ ਗਲਤ ਤਰੀਕੇ ਨਾਲ ਪ੍ਰਾਪਤ ਕੀਤਾ ਜਾਂ ਤੁਹਾਡੇ ਕੋਲ ਕਿਸੇ ਹੋਰ ਸਮਝੌਤੇ ਦੇ ਅਧੀਨ ਸਾਡੇ ਲਈ ਬਕਾਇਆ ਹੈ। 

ਸੰਖੇਪ ਵਿੱਚ: ਸਾਡੀ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਹੈ। ਜਦੋਂ ਤੁਸੀਂ ਸੀਮਾ ਪੂਰੀ ਕਰ ਲੈਂਦੇ ਹੋ, ਤਦੋਂ ਤੁਸੀਂ ਸਾਡੇ ਕੋਲੋਂ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ। ਜੇਕਰ ਕੁਝ ਸਮੇਂ ਬਾਅਦ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਅਸੀਂ ਤੁਹਾਨੂੰ ਭੁਗਤਾਨ ਕਰਨ ਦੀ ਕੋਸ਼ਿਸ਼ ਕਰਾਂਗੇ, ਬਸ਼ਰਤੇ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਕਰਦੇ ਹੋ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਲਾਗੂ ਯੋਗਤਾ ਸਰਗਰਮੀ ਲਈ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।  ਅਸੀਂ ਸਾਡੇ ਨਿਯੰਤਰਣ ਤੋਂ ਬਾਹਰ ਦੀਆਂ ਕਿਸੇ ਵੀ ਭੁਗਤਾਨ ਸਮੱਸਿਆਵਾਂ ਜਾਂ ਤੁਹਾਡੇ ਭੁਗਤਾਨ ਖਾਤੇ ਵਿੱਚ ਗੈਰ-ਦਾਅਵਾ ਕੀਤੇ ਕੋਈ ਵੀ ਫੰਡ ਲਈ ਤੁਹਾਡੇ ਪ੍ਰਤੀ ਜ਼ਿੰਮੇਵਾਰ ਨਹੀਂ ਹਾਂ।  ਜੇਕਰ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਜਾਂ ਸਾਡੇ ਨਾਲ ਕਿਸੇ ਹੋਰ ਸਮਝੌਤੇ ਦੀ ਉਲੰਘਣਾ ਕਰਦੇ ਹੋ ਤਾਂ ਅਸੀਂ ਤੁਹਾਨੂੰ ਭੁਗਤਾਨ ਰੋਕ ਸਕਦੇ ਹਾਂ।

4.   ਟੈਕਸ

ਤੁਸੀਂ ਸਹਿਮਤ ਹੁੰਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਨੁਸਾਰ ਤੁਹਾਨੂੰ ਪ੍ਰਾਪਤ ਹੋਣ ਵਾਲੇ ਕਿਸੇ ਵੀ ਭੁਗਤਾਨਾਂ ਨਾਲ ਸੰਬੰਧਿਤ ਕਿਸੇ ਵੀ ਅਤੇ ਸਾਰੇ ਟੈਕਸਾਂ, ਡਿਊਟੀਆਂ ਜਾਂ ਫੀਸਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰੀ ਅਤੇ ਦੇਣਦਾਰੀ ਤੁਹਾਡੀ ਹੈ। ਭੁਗਤਾਨ ਕਿਸੇ ਵੀ ਲਾਗੂ ਵਿਕਰੀ, ਵਰਤੋਂ, ਉਤਪਾਦਨ ਟੈਕਸ, ਮੁੱਲ ਸਮੇਤ ਟੈਕਸ, ਵਸਤੂਆਂ ਅਤੇ ਸੇਵਾਵਾਂ ਜਾਂ ਤੁਹਾਡੇ ਲਈ ਭੁਗਤਾਨਯੋਗ ਅਜਿਹੇ ਟੈਕਸ ਸਮੇਤ ਹੁੰਦੇ ਹਨ। ਜੇਕਰ ਲਾਗੂ ਕਾਨੂੰਨ ਤਹਿਤ, ਤੁਹਾਡੇ ਲਈ ਕਿਸੇ ਵੀ ਭੁਗਤਾਨ ਤੋਂ ਕਟੌਤੀ ਕੀਤੇ ਜਾਣ ਜਾਂ ਉਸ ਤੋਂ ਲਏ ਜਾਣ ਦੀ ਲੋੜ ਹੁੰਦੀ ਹੈ, ਫਿਰ Snap, ਇਸ ਦੇ ਭਾਗੀਦਾਰ, ਜਾਂ ਇਸ ਦਾ ਭੁਗਤਾਨ ਪ੍ਰਦਾਤਾ ਅਜਿਹੇ ਟੈਕਸਾਂ ਨੂੰ ਤੁਹਾਨੂੰ ਦਿੱਤੀ ਜਾਣ ਵਾਲੀ ਰਕਮ ਤੋਂ ਕੱਟ ਸਕਦਾ ਹੈ ਅਤੇ ਲਾਗੂ ਕਾਨੂੰਨ ਦੀ ਲੋੜ ਅਨੁਸਾਰ ਢੁਕਵੀਂ ਟੈਕਸ ਅਥਾਰਟੀ ਨੂੰ ਅਜਿਹੇ ਟੈਕਸਾਂ ਦਾ ਭੁਗਤਾਨ ਕਰ ਸਕਦਾ ਹੈ। ਤੁਸੀਂ ਸਹਿਮਤ ਹੁੰਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਅਜਿਹੀਆਂ ਕਟੌਤੀਆਂ ਜਾਂ ਰੋਕਾਂ ਰਾਹੀਂ ਤੁਹਾਨੂੰ ਕੀਤੇ ਭੁਗਤਾਨ, ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਭੁਗਤਾਨਯੋਗ ਰਕਮਾਂ ਦਾ ਪੂਰਾ ਭੁਗਤਾਨ ਅਤੇ ਨਿਪਟਾਰਾ ਹੋਵੇਗਾ। ਵੈਧ ਭੁਗਤਾਨ ਖਾਤਾ ਸੈਟ ਕਰਨ ਦੇ ਹਿੱਸੇ ਵਜੋਂ ਤੁਸੀਂ Snap, ਇਸ ਦੀਆਂ ਸਹਾਇਕ ਕੰਪਨੀਆਂ, ਭਾਗੀਦਾਰਾਂ ਅਤੇ ਕਿਸੇ ਵੀ ਭੁਗਤਾਨ ਪ੍ਰਦਾਤਾ ਨੂੰ ਕੋਈ ਵੀ ਫਾਰਮ ਜਾਂ ਦਸਤਾਵੇਜ਼ ਦੇਵੋਗੇ ਜਿਨ੍ਹਾਂ ਦੀ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਕਰਨ ਜਾਂ ਟੈਕਸਾਂ ਨੂੰ ਲਏ ਜਾਣ ਦੀਆਂ ਜ਼ਿੰਮੇਵਾਰੀਆਂ ਲਈ ਲੋੜ ਹੋ ਸਕਦੀ ਹੈ।

ਸੰਖੇਪ ਵਿੱਚ: ਤੁਹਾਡੇ ਭੁਗਤਾਨਾਂ ਨਾਲ ਸਬੰਧਤ ਸਾਰੇ ਟੈਕਸ, ਡਿਉਟੀਆਂ ਜਾਂ ਫੀਸਾਂ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ। ਅਸੀਂ ਲਾਗੂ ਕਾਨੂੰਨ ਅਨੁਸਾਰ ਲੋੜੀਂਦੀਆਂ ਕਟੌਤੀਆਂ ਕਰ ਸਕਦੇ ਹਾਂ। ਤੁਸੀਂ ਇਹਨਾਂ ਮਕਸਦਾਂ ਲਈ ਲੋੜੀਂਦੇ ਕਿਸੇ ਵੀ ਫਾਰਮ ਜਾਂ ਦਸਤਾਵੇਜ਼ ਨੂੰ ਮੁਹੱਈਆ ਕਰਵਾਓਗੇ।

5.  ਵਿਗਿਆਪਨ

ਜਿਵੇਂ ਕਿ Snap ਸੇਵਾ ਦੀਆਂ ਮਦਾਂ ਵਿੱਚ ਦਰਸਾਇਆ ਗਿਆ ਹੈ ਕਿ ਸੇਵਾਵਾਂ ਵਿੱਚ ਵਿਗਿਆਪਨ ਸ਼ਾਮਲ ਹੋ ਸਕਦੇ ਹਨ। ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਡੀ ਭਾਗੀਦਾਰੀ ਦੇ ਸੰਬੰਧ ਵਿੱਚ ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਸਾਨੂੰ, ਸਾਡੇ ਭਾਗੀਦਾਰਾਂ ਅਤੇ ਸਾਡੇ ਤੀਜੀ-ਧਿਰ ਦੇ ਭਾਈਵਾਲਾਂ ਨੂੰ ਤੁਹਾਡੇ ਵੱਲੋਂ ਪੋਸਟ ਕੀਤੀ ਜਨਤਕ ਸਮੱਗਰੀ ਦੇ ਸੰਬੰਧ ਵਿੱਚ ਸਾਡੇ ਵਿਵੇਕ ਅਨੁਸਾਰ ਵਿਗਿਆਪਨਾਂ ਨੂੰ ਵਿਖਾਉਣ ਲਈ ਸ਼ਾਮਲ ਕਰ ਰਹੇ ਹੋ। ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨਾਲ ਸਹਿਮਤ ਹੋ ਕੇ ਅਤੇ ਉਨ੍ਹਾਂ ਦੀ ਪਾਲਣਾ ਕਰ ਕੇ ਅਤੇ Snap ਨੂੰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਪ੍ਰੋਗਰਾਮ ਦੇ ਹਿੱਸੇ ਵਜੋਂ ਸਪੁਰਦ ਕੀਤੀ ਗਈ ਕਿਸੇ ਵੀ ਜਨਤਕ ਸਮੱਗਰੀ ਤੱਕ ਪਹੁੰਚ ਦੇਣਾ ਜਾਰੀ ਰੱਖਦੇ ਹੋਏ ਅਜਿਹੇ ਵਿਗਿਆਪਨਾਂ ਦੀ ਵੰਡ ਨੂੰ ਸੁਵਿਧਾਜਨਕ ਬਣਾਉਣ ਲਈ ਸਹਿਮਤ ਹੁੰਦੇ ਹੋ। ਅਸੀਂ ਆਪਣੇ ਵਿਵੇਕ ਅਨੁਸਾਰ ਸੇਵਾਵਾਂ ਵਿੱਚ ਵੰਡੇ ਗਏ ਵਿਗਿਆਪਨਾਂ ਦੇ ਸਾਰੇ ਪਹਿਲੂਆਂ ਨੂੰ ਨਿਰਧਾਰਤ ਕਰਾਂਗੇ, ਜੇਕਰ ਕੋਈ ਹੋਵੇ, ਜਿਸ ਵਿੱਚ ਲਾਗੂ ਪ੍ਰੋਗਰਾਮ(ਮਾਂ) ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਸਪੁਰਦ ਕੀਤੀ ਗਈ ਕਿਸੇ ਵੀ ਜਨਤਕ ਸਮੱਗਰੀ ਦੇ ਸੰਬੰਧ ਵਿੱਚ ਵੰਡੇ ਗਏ ਵਿਗਿਆਪਨਾਂ ਦੀ ਕਿਸਮ, ਰੂਪ ਅਤੇ ਵਾਰਵਾਰਤਾ ਸ਼ਾਮਲ ਹੈ। ਅਸੀਂ ਆਪਣੇ ਵਿਵੇਕ ਅਨੁਸਾਰ ਅਤੇ ਕਿਸੇ ਵੀ ਕਾਰਨ ਕਰਕੇ ਤੁਹਾਡੀ ਪੋਸਟ ਕੀਤੀ ਕਿਸੇ ਵੀ ਜਨਤਕ ਸਮੱਗਰੀ 'ਤੇ, ਉਸਦੇ ਅੰਦਰ ਜਾਂ ਨਾਲ ਵਿਗਿਆਪਨ ਨਾ ਦਿਖਾਉਣ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ। ਜੇ ਤੁਸੀਂ ਯੂਨਾਈਟਿਡ ਸਟੇਟਸ ਤੋਂ ਬਾਹਰ ਰਹਿੰਦੇ ਹੋ, ਤਾਂ ਤੁਹਾਨੂੰ (ਅਤੇ ਕੋਈ ਵੀ ਕੋਲਾਬੋਰੇਟਰ, ਯੋਗਦਾਨਦਾਤਾ ਜਾਂ ਪ੍ਰਬੰਧਕ ਜੋ ਤੁਹਾਡੇ ਖਾਤੇ ਤੋਂ ਪੋਸਟ ਕਰਦਾ ਹੈ) ਕਿਸੇ ਵੀ ਸੇਵਾ ਨੂੰ ਦੇਣ ਅਤੇ ਤੁਹਾਡੇ ਯੋਗਤਾਪੂਰਨ ਸਰਗਰਮੀ ਨਾਲ ਜੁੜੇ ਵਿਗਿਆਪਨਾਂ ਦੇ ਵੰਡਣ ਨੂੰ ਸਹਿਯੋਗ ਦੇਣ ਵੇਲੇ ਯੂਨਾਈਟਿਡ ਸਟੇਟਸ ਤੋਂ ਬਾਹਰ ਅਤੇ ਕਿਸੇ ਯੋਗ ਖੇਤਰ ਵਿੱਚ ਭੌਤਿਕ ਤੌਰ 'ਤੇ ਹੋਣਾ ਚਾਹੀਦਾ ਹੈ।

ਸੰਖੇਪ ਵਿੱਚ: ਤੁਸੀਂ ਸਾਨੂੰ Snapchat 'ਤੇ ਕਿਸੇ ਵੀ ਪ੍ਰੋਗਰਾਮ, ਜਿਸ ਵਿੱਚ ਤੁਸੀਂ ਭਾਗ ਲੈਂਦੇ ਹੋ, ਦੇ ਸੰਬੰਧ ਵਿੱਚ ਤੁਹਾਡੀ ਪੋਸਟ ਕੀਤੀ ਸਮੱਗਰੀ ਵਿੱਚ ਵਿਗਿਆਪਨਾਂ ਨੂੰ ਵੰਡਣ ਲਈ ਕਹਿ ਰਹੇ ਹੋ। ਅਸੀਂ ਇਹ ਤੈਅ ਕਰਦੇ ਹਾਂ ਕਿ ਕਿਸੇ ਵੀ ਸਮੱਗਰੀ ਵਿੱਚ ਕਿਹੜਾ ਵਿਗਿਆਪਨ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ। ਜੇਕਰ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਰਹਿੰਦੇ ਹੋ, ਤਾਂ ਯੋਗਤਾ ਸਰਗਰਮੀ ਕਰਨ ਵੇਲੇ ਤੁਹਾਡਾ ਭੌਤਿਕ ਸਥਾਨ ਮਹੱਤਵਪੂਰਨ ਹੁੰਦਾ ਹੈ।

6.  ਮੁਆਵਜ਼ਾ

ਸਪਸ਼ਟਤਾ ਲਈ, Snapchat 'ਤੇ ਤੁਹਾਡੇ ਵੱਲੋਂ ਪੋਸਟ ਕੀਤੀ ਸਮੱਗਰੀ (Snap ਸੇਵਾ ਦੀਆਂ ਮਦਾਂ ਵਿੱਚ ਨਿਰਧਾਰਤ) ਨਾਲ ਸੰਬੰਧਿਤ ਕਿਸੇ ਵੀ ਅਤੇ ਸਾਰੀਆਂ ਸ਼ਿਕਾਇਤਾਂ, ਖ਼ਰਚੇ, ਦਾਅਵੇ, ਨੁਕਸਾਨ, ਲਾਗਤਾਂ, ਜ਼ਿੰਮੇਵਾਰੀਆਂ ਅਤੇ ਖਰਚੇ (ਵਕੀਲ ਫੀਸਾਂ ਸਮੇਤ) (‘ਦਾਅਵੇ’) ਦੇ ਸਬੰਧ ਵਿੱਚ, ਤੁਸੀਂ ਕਾਨੂੰਨ ਵੱਲੋਂ ਦਿੱਤੀ ਸਹਿਮਤੀ ਦੇ ਅਨੁਸਾਰ Snap, ਸਾਡੇ ਭਾਗੀਦਾਰਾਂ, ਡਾਇਰੈਕਟਰਾਂ, ਅਧਿਕਾਰੀਆਂ, ਸ਼ੇਅਰ-ਧਾਰਕਾਂ, ਕਰਮਚਾਰੀਆਂ, ਲਾਇਸੰਸਰਾਂ ਅਤੇ ਏਜੰਟਾਂ ਨੂੰ ਉਨ੍ਹਾਂ ਕਿਸੇ ਵੀ ਅਤੇ ਸਾਰੇ ਦਾਅਵਿਆਂ ਤੋਂ ਸੁਰੱਖਿਆ ਦੇਣ, ਬਚਾਅ ਕਰਨ ਅਤੇ ਗੈਰ-ਨੁਕਸਾਨਦੇਹ ਰੱਖਣ ਲਈ ਸਹਿਮਤ ਹੋ, ਜੋ ਕਿਸੇ ਵੀ ਦਾਅਵੇ ਕਾਰਨ, ਉਸ ਤੋਂ ਉਭਰਦੇ, ਜਾਂ ਕਿਸੇ ਤਰ੍ਹਾਂ ਨਾਲ ਸੰਬੰਧਤ ਹਨ (ਜਿਸ ਵਿੱਚ ਤੁਸੀਂ ਕਿਸੇ ਵੀ ਯੂਨੀਅਨ, ਸੰਘ (ਜਿਨ੍ਹਾਂ ਵਿੱਚ ਰੋਯਲਟੀਜ਼, ਬਾਕੀ ਪੈਸੇ, ਅਤੇ ਦੁਬਾਰਾ ਵਰਤਣ ਦੀਆਂ ਫੀਸਾਂ ਸ਼ਾਮਲ ਹਨ), ਸਪਲਾਇਰਾਂ, ਸੰਗੀਤਕਾਰਾਂ, ਰਚਨਾਕਾਰਾਂ (ਸਿੰਕ ਲਾਇਸੈਂਸ ਫੀਸਾਂ ਸਮੇਤ), ਜਨਤਾ ਵਿੱਚ ਪੇਸ਼ਕਾਰੀ ਕਰਨ ਵਾਲੇ ਸਮਾਜਾਂ ਅਤੇ ਪ੍ਰਦਰਸ਼ਨ ਅਧਿਕਾਰ ਸੰਸਥਾਵਾਂ (ਜਿਵੇਂ ASCAP, BMI, SACEM, ਅਤੇ SESAC), ਅਦਾਕਾਰਾਂ, ਕਰਮਚਾਰੀਆਂ, ਆਜ਼ਾਦ ਠੇਕੇਦਾਰਾਂ, ਸੇਵਾ ਪ੍ਰਦਾਤਿਆਂ ਅਤੇ ਸਮੱਗਰੀ ਦੀ ਵੰਡ ਨਾਲ ਜੁੜੇ ਹੋਰ ਕਿਸੇ ਵੀ ਹੱਕ ਧਾਰਕਾਂ ਲਈ ਕਿਸੇ ਵੀ ਰਕਮ ਦਾ ਭੁਗਤਾਨ ਨਹੀਂ ਕੀਤਾ ਹੈ।

ਸੰਖੇਪ ਵਿੱਚ: ਤੁਸੀਂ ਆਪਣੀ ਪੋਸਟ ਕੀਤੀ ਸਮੱਗਰੀ ਨਾਲ ਸਬੰਧਿਤ ਦੂਜਿਆਂ ਨੂੰ ਕੀਤੇ ਜਾਣ ਵਾਲੇ ਕਿਸੇ ਵੀ ਭੁਗਤਾਨ ਲਈ ਜ਼ਿੰਮੇਵਾਰ ਹੋ। ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ ਅਤੇ ਇਸ ਤੋਂ ਸਾਨੂੰ ਨੁਕਸਾਨ ਹੁੰਦਾ ਹੈ, ਤਾਂ ਤੁਸੀਂ ਸਾਨੂੰ ਮੁਆਵਜ਼ਾ ਦੇਵੋਗੇ।

7.  ਅਵੈਧ ਸਰਗਰਮੀ

ਇਹ ਨਿਰਧਾਰਿਤ ਕਰਨ ਲਈ ਕਿ ਕੋਈ ਸਰਗਰਮੀ ਯੋਗਤਾ ਸਰਗਰਮੀ ਦੇ ਤੌਰ 'ਤੇ ਗਿਣੀ ਜਾ ਸਕਦੀ ਹੈ ਜਾਂ ਕਿਸੇ ਭੁਗਤਾਨ ਦੀ ਰਕਮ ਦਾ ਅੰਦਾਜ਼ਾ ਲਗਾਉਣ ਲਈ ਅਸੀਂ ਉਸ ਸਰਗਰਮੀ ਨੂੰ ਬਾਹਰ ਰੱਖ ਸਕਦੇ ਹਾਂ ਜੋ ਤੁਹਾਡੀ ਪੋਸਟ ਕੀਤੀ ਸਮੱਗਰੀ ਦੇ ਵੇਖੇ ਜਾਣ (ਜਾਂ ਹੋਰ ਦਰਸ਼ਕਾਂ ਜਾਂ ਰੁਝਾਉਣ ਦੇ ਮਾਪਕਾਂ) ਨੂੰ ਬਣਾਉਟੀ ਢੰਗ ਨਾਲ ਵਧਾਉਂਦੀ ਹੈ (‘ਗਲਤ ਸਰਗਰਮੀ’)। ਗਲਤ ਸਰਗਰਮੀ ਦਾ ਫ਼ੈਸਲਾ Snap ਆਪਣੇ ਵਿਵੇਕ ਅਨੁਸਾਰ ਕਰੇਗਾ, ਜਿਸ ਵਿੱਚ ਸਪੈਮ, ਕਲਿੱਕਾਂ, ਪੁੱਛਗਿੱਛਾਂ, ਜਵਾਬ, ਲਾਇਕ, ਮਨਪਸੰਦ, ਫਾਲੋ, ਗਾਹਕੀਆਂ, ਪ੍ਰਭਾਵ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਰੁਝਾਉਣ ਦਾ ਮਾਪਕ ਸ਼ਾਮਲ ਹੈ:

  • ਜੋ ਕਿਸੇ ਵੀ ਵਿਅਕਤੀ, ਕਲਿੱਕ ਫਾਰਮ ਜਾਂ ਇਸੇ ਤਰ੍ਹਾਂ ਦੀ ਸੇਵਾ, ਬੋਟ, ਆਟੋਮੈਟਿਡ ਪ੍ਰੋਗਰਾਮ ਜਾਂ ਮਿਲਦੇ-ਜੁਲਦੇ ਡੀਵਾਈਸ ਰਾਹੀਂ ਸਿਰਜੀ ਗਈ ਹੋਵੇ, ਜਿਸ ਵਿੱਚ ਤੁਹਾਡੇ ਮੋਬਾਈਲ ਡਿਵਾਈਸ, ਤੁਹਾਡੇ ਕੰਟਰੋਲ ਹੇਠ ਮੋਬਾਈਲ ਡਿਵਾਈਸਾਂ ਜਾਂ ਨਵੇਂ ਜਾਂ ਸ਼ੱਕੀ ਖਾਤਿਆਂ ਵਾਲੇ ਮੋਬਾਇਲ ਡਿਵਾਈਸਾਂ ਤੋਂ ਆ ਰਹੇ ਕਿਸੇ ਵੀ ਕਲਿੱਕ, ਇੰਪਰੈਸ਼ਨ ਜਾਂ ਹੋਰ ਕਿਸੇ ਵੀ ਸਰਗਰਮੀ ਦੇ ਜ਼ਰੀਏ ਸਬੰਧਤ ਸਰਗਰਮੀ ਸ਼ਾਮਲ ਹੈ; 

  • ਜੋ ਕਿਸੇ ਤੀਜੀ ਧਿਰ ਨੂੰ ਪੈਸੇ ਜਾਂ ਹੋਰ ਲਾਲਚਾਂ ਦੇ ਭੁਗਤਾਨ, ਗਲਤ ਨੁਮਾਇੰਦਗੀ ਜਾਂ ਵੇਖਣ ਦੇ ਵਪਾਰ ਦੀ ਪੇਸ਼ਕਸ਼ ਰਾਹੀਂ ਸਿਰਜੀ ਗਈ ਹੋਵੇ; 

  • ਅਜਿਹੀ ਸਰਗਰਮੀ ਰਾਹੀਂ ਪੈਦਾ ਕੀਤੀ ਗਈ ਜਾਂ ਕਿਸੇ ਹੋਰ ਤਰ੍ਹਾਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਉਲੰਘਣਾ ਕਰਦੀ ਹੈ; ਜਾਂ

  • ਉਪਰੋਕਤ ਦਰਜ ਕੀਤੀਆਂ ਕਿਸੇ ਵੀ ਸਰਗਰਮੀਆਂ ਨਾਲ ਰਲਾਈ ਗਈ ਹੋਵੇ।

ਸੰਖੇਪ ਵਿੱਚ: ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਪੋਸਟ ਕੀਤੀ ਸਮੱਗਰੀ ਦੇ ਵੇਖੇ ਜਾਣ ਦੀ ਗਿਣਤੀ ਜਾਂ ਹੋਰ ਮਾਪਦੰਡ ਬਣਾਉਟੀ ਤਰੀਕੇ ਨਾਲ ਵਧਾਉਂਦੇ ਹੋ, ਤਾਂ ਤੁਸੀਂ ਭੁਗਤਾਨ ਲਈ ਯੋਗ ਨਹੀਂ ਰਹੋਗੇ।

8.  ਸਮਾਪਤੀ

ਤੁਹਾਨੂੰ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਪਾਲਣਾ ਨਹੀਂ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਪ੍ਰੋਗਰਾਮ ਦੇ ਸੰਬੰਧ ਵਿੱਚ ਭੁਗਤਾਨ ਪ੍ਰਾਪਤ ਨਹੀਂ ਕਰ ਸਕੋਗੇ ਅਤੇ ਅਸੀਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਨੂੰ ਮੁਅੱਤਲ ਕਰਨ ਜਾਂ ਸਦਾ ਲਈ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ, ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਕਰਨ ਦੇ ਜੋ ਅਸੀਂ ਢੁਕਵੀਂ ਸਮਝਦੇ ਹਾਂ। ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ ਅਸੀਂ ਪਾਲਣਾ ਨਾ ਕਰਨ 'ਤੇ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਕਿਸੇ ਵੀ ਭੁਗਤਾਨ ਨੂੰ ਰੋਕਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ (ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਕੋਈ ਵੀ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ)। ਜੇਕਰ ਕਿਸੇ ਵੀ ਸਮੇਂ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਕਿਸੇ ਵੀ ਹਿੱਸੇ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਲਾਗੂ ਸੇਵਾਵਾਂ ਦੀ ਵਰਤੋਂ ਕਰਨਾ ਤੁਰੰਤ ਬੰਦ ਕਰਨਾ ਚਾਹੀਦਾ ਹੈ।   

ਅਸੀਂ ਲਾਗੂ ਕਾਨੂੰਨਾਂ ਵੱਲੋਂ ਇਜਾਜ਼ਤ ਦਿੱਤੀ ਵੱਧੋ-ਵੱਧ ਹੱਦ ਤੱਕ ਤੁਹਾਨੂੰ ਕੋਈ ਪੂਰਵ ਨੋਟਿਸ ਜਾਂ ਦੇਣਦਾਰੀ ਬਿਨਾਂ ਆਪਣੇ ਵਿਵੇਕ ਅਨੁਸਾਰ ਕਿਸੇ ਵੀ ਸਮੇਂ ਅਤੇ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਪ੍ਰੋਗਰਾਮ ਜਾਂ ਕਿਸੇ ਵੀ ਸੇਵਾਵਾਂ ਨੂੰ ਬੰਦ ਕਰਨ, ਸੋਧਣ, ਪੇਸ਼ਕਸ਼ ਨਾ ਕਰਨ, ਜਾਂ ਪੇਸ਼ਕਸ਼ ਜਾਂ ਸਮਰਥਨ ਕਰਨਾ ਬੰਦ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਪਰੋਕਤ ਵਿੱਚੋਂ ਕੁਝ ਵੀ ਹਰ ਸਮੇਂ ਜਾਂ ਕਿਸੇ ਵੀ ਸਮੇਂ ਉਪਲਬਧ ਹੋਵੇਗਾ ਜਾਂ ਇਹ ਕਿ ਅਸੀਂ ਕਿਸੇ ਵੀ ਖਾਸ ਸਮੇਂ ਲਈ ਉਪਰੋਕਤ ਵਿੱਚੋਂ ਕਿਸੇ ਦੀ ਪੇਸ਼ਕਸ਼ ਜਾਰੀ ਰੱਖਾਂਗੇ। ਤੁਹਾਨੂੰ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਪ੍ਰੋਗਰਾਮ ਜਾਂ ਕਿਸੇ ਵੀ ਸੇਵਾਵਾਂ ਦੀ ਨਿਰੰਤਰ ਉਪਲਬਧਤਾ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ।

ਸੰਖੇਪ ਵਿੱਚ: ਅਸੀਂ ਕਿਸੇ ਵੀ ਸਮੇਂ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਡੀ ਸ਼ਮੂਲੀਅਤ ਨੂੰ ਸੀਮਤ ਜਾਂ ਖਤਮ ਕਰ ਸਕਦੇ ਹਾਂ ਜਾਂ ਕਿਸੇ ਵੀ ਪ੍ਰੋਗਰਾਮ ਨੂੰ ਸੋਧ, ਮੁਅੱਤਲ ਜਾਂ ਖਤਮ ਕਰ ਸਕਦੇ ਹਾਂ।

9.  ਭ੍ਰਿਸ਼ਟਾਚਾਰ ਵਿਰੋਧੀ; ਵਪਾਰ ਨਿਯੰਤਰਣ

ਤੁਸੀਂ ਅਤੇ Snap (ਇਸ ਭਾਗ ਦੇ ਉਦੇਸ਼ ਲਈ, “ਪਾਰਟੀਆਂ”) ਸਹਿਮਤ ਹੁੰਦੇ ਹੋ ਕਿ ਸਾਰੇ ਲਾਗੂ ਭ੍ਰਿਸ਼ਟਾਚਾਰ-ਵਿਰੋਧੀ ਕਾਨੂੰਨਾਂ, ਨਿਯਮਾਂ ਅਤੇ ਨਿਯਮਾਵਲੀਆਂ ਦੀ ਪਾਲਣਾ ਕਰੋਗੇ ਅਤੇ ਇਹ ਵੀ ਜ਼ਰੂਰੀ ਹੈ ਕਿ ਭਾਗੀਦਾਰਾਂ ਦੀ ਥਾਂ ਕੰਮ ਕਰ ਰਹੇ ਕਿਸੇ ਵੀ ਇਨਸਾਨ ਵੱਲੋਂ ਵੀ ਇਹਨਾਂ ਦੀ ਪਾਲਣਾ ਕੀਤੀ ਜਾਵੇ। ਇਸ ਪਾਲਣਾ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਹ ਸ਼ਾਮਲ ਹੋਵੇਗਾ: ਭਾਗੀਦਾਰ ਅਤੇ ਉਨ੍ਹਾਂ ਦੇ ਪਾਸੇ ਤੋਂ ਕੰਮ ਕਰ ਰਹੇ ਕੋਈ ਵੀ ਇਨਸਾਨ ਕਿਸੇ ਨੂੰ ਪੈਸੇ ਜਾਂ ਕੋਈ ਹੋਰ ਕੀਮਤੀ ਚੀਜ਼ ਦੇਣ, ਦੇਣ ਦਾ ਵਾਅਦਾ, ਪੇਸ਼ਕਸ਼, ਸਿੱਧੇ ਜਾਂ ਅਸਿੱਧੇ ਤੌਰ 'ਤੇ ਦੇਣ ਲਈ ਅਧਿਕਾਰਤ ਨਹੀਂ ਕਰਨਗੇ ਤਾਂ ਜੋ ਕਿਸੇ ਨੂੰ ਮਨਚਾਹੀ ਕਾਰਵਾਈ ਕਰਨ, ਕਾਰਵਾਈ ਤੋਂ ਰੋਕਣ ਜਾਂ ਪ੍ਰਭਾਵ ਦੀ ਵਰਤੋਂ ਕਰਨ ਲਈ ਲਾਲਚ ਜਾਂ ਇਨਾਮ ਦਿੱਤਾ ਜਾ ਸਕੇ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਕਿਸੇ ਹੋਰ ਉਪਬੰਧ ਦੇ ਬਾਵਜੂਦ ਉਲੰਘਣਾ ਨਾ ਕਰਨ ਵਾਲੀ ਧਿਰ ਜੇਕਰ ਦੂਜੀ ਧਿਰ ਇਸ ਉਪਬੰਧ ਦੀ ਉਲੰਘਣਾ ਕਰਦੀ ਹੈ, ਤਾਂ ਨੋਟਿਸ ਦੇਣ 'ਤੇ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨੂੰ ਖਤਮ ਕਰ ਸਕਦੀ ਹੈ।

ਧਿਰਾਂ ਸਹਿਮਤ ਹਨ ਕਿ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਅਧੀਨ ਉਹਨਾਂ ਦੀ ਕਾਰਗੁਜ਼ਾਰੀ ਸਾਰੀਆਂ ਲਾਗੂ ਆਰਥਿਕ ਪਾਬੰਦੀਆਂ, ਨਿਰਯਾਤ ਨਿਯੰਤਰਣ ਕਾਨੂੰਨਾਂ ਅਤੇ ਬਾਈਕਾਟ-ਵਿਰੋਧੀ ਕਾਨੂੰਨਾਂ ਦੀ ਪਾਲਣਾ ਕਰੇਗੀ। ਧਿਰਾਂ ਨੁਮਾਇੰਦਗੀ ਕਰਦੀਆਂ ਹਨ ਅਤੇ ਵਾਰੰਟੀ ਦਿੰਦੀਆਂ ਹਨ ਕਿ (1) ਕੋਈ ਵੀ ਧਿਰ (ਜਾਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨੂੰ ਲਾਗੂ ਕਰਨ ਵਿੱਚ ਸ਼ਾਮਲ ਕੋਈ ਵੀ ਮੂਲ ਕੰਪਨੀ, ਸਹਾਇਕ ਕੰਪਨੀ ਜਾਂ ਭਾਗੀਦਾਰ ਕੰਪਨੀ) ਕਿਸੇ ਵੀ ਸੰਬੰਧਿਤ ਸਰਕਾਰੀ ਅਥਾਰਟੀ ਵੱਲੋਂ ਰੱਖੀ ਗਈ ਕਿਸੇ ਵੀ ਪਾਬੰਦੀਸ਼ੁਦਾ ਧਿਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਿਸ ਵਿੱਚ ਉਦਾਹਰਨ ਵਜੋਂ ਅਮਰੀਕਾ ਦੀ ਵਿਸ਼ੇਸ਼ ਤੌਰ 'ਤੇ ਮਨੋਨੀਤ ਨਾਗਰਿਕਾਂ ਦੀ ਸੂਚੀ ਅਤੇ ਅਮਰੀਕਾ ਵੱਲੋਂ ਪ੍ਰਬੰਧਿਤ ਵਿਦੇਸ਼ੀ ਪਾਬੰਦੀਆਂ ਤੋਂ ਬਚਣ ਵਾਲਿਆਂ ਦੀ ਸੂਚੀ ਸ਼ਾਮਲ ਹੈ। ਵਿੱਤੀ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ ਵੱਲੋਂ ਰੱਖੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ, ਗੈਰ-ਮਨਜ਼ੂਰ ਪਾਰਟੀਆਂ ਦੀ ਸੂਚੀ, ਗੈਰ-ਤਸਦੀਕਸ਼ੁਦਾ ਦੀ ਸੂਚੀ ਅਤੇ ਸੰਸਥਾ ਸੂਚੀ ਸ਼ਾਮਲ ਹਨ, ਅਤੇ (2) ਇਹ ਪਾਰਟੀ ਕਿਸੇ ਵੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ ਵਿੱਚ ਦਰਜ ਕਿਸੇ ਵਿਅਕਤੀ ਦੀ ਮਲਕੀਅਤ ਜਾਂ ਉਸ ਵੱਲੋਂ ਨਿਯੰਤਰਿਤ ਨਹੀਂ ਹੈ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨੂੰ ਪੂਰਾ ਕਰਨ ਵੇਲੇ ਅਜਿਹੀ ਧਿਰ ਪਾਬੰਦੀਸ਼ੁਦਾ ਧਿਰਾਂ ਦੀਆਂ ਸੂਚੀਆਂ ਵਿੱਚ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਦੇਸ਼ ਨਾਲ ਵਪਾਰ ਨਹੀਂ ਕਰੇਗੀ ਜਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਚੀਜ਼ਾਂ ਜਾਂ ਸੇਵਾਵਾਂ ਨਹੀਂ ਦੇਵੇਗੀ ਜਿਸ ਨਾਲ ਵਪਾਰ 'ਤੇ ਕਿਸੇ ਵੀ ਲਾਗੂ ਪਾਬੰਦੀਆਂ ਵੱਲੋਂ ਪਾਬੰਦੀ ਲਗਾਈ ਗਈ ਹੈ। ਤੁਸੀਂ ਸਹਿਮਤ ਹੋ ਕਿ Snap ਨੂੰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਸੰਬੰਧ ਵਿੱਚ ਕਾਰਵਾਈ ਕਰਨ ਜਾਂ ਕਾਰਵਾਈ ਤੋਂ ਦੂਰ ਰਹਿਣ ਦੀ ਲੋੜ ਨਹੀਂ ਹੋਵੇਗੀ, ਜੇਕਰ ਅਜਿਹਾ ਕਰਨਾ ਜਾਂ ਰੁਕਾਵਟ ਕਿਸੇ ਵੀ ਲਾਗੂ ਅਧਿਕਾਰ ਖੇਤਰ ਦੇ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ।

ਜੇਕਰ ਤੁਸੀਂ (ਜਾਂ ਤੁਹਾਡੇ ਮਾਂ-ਪਿਓ/ਕਾਨੂੰਨੀ ਦੇਖਭਾਲ ਕਰਨ ਵਾਲੇ ਜਾਂ ਕਾਰੋਬਾਰੀ ਇਕਾਈ, ਜੇ ਲਾਗੂ ਹੋਵੇ) ਸਾਡੇ ਜਾਂ ਸਾਡੇ ਭੁਗਤਾਨ ਪ੍ਰਦਾਤਾ ਦੀ ਪਾਲਣਾ ਸਮੀਖਿਆ ਵਿੱਚ ਪਾਸ ਨਹੀਂ ਹੁੰਦੇ, ਤਾਂ ਤੁਸੀਂ ਭੁਗਤਾਨ ਲਈ ਯੋਗਤਾ ਨਹੀਂ ਰੱਖੋਗੇ। ਅਜਿਹੀ ਸਮੀਖਿਆ ਵਿੱਚ ਸ਼ਾਮਲ ਹੋ ਸਕਦਾ ਹੈ, ਪਰ ਇਹ ਇਸ ਤੱਕ ਸੀਮਿਤ ਨਹੀਂ ਹੈ, ਕਿ ਇਹ ਜਾਂਚ ਕੀਤੀ ਜਾ ਸਕਦੀ ਹੈ ਕਿ ਤੁਸੀਂ ਕਿਸੇ ਸੰਬੰਧਿਤ ਸਰਕਾਰੀ ਅਥਾਰਟੀ ਵੱਲੋਂ ਬਰਕਰਾਰ ਰੱਖੀ ਜਾਂਦੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ 'ਤੇ ਦਰਸਾਏ ਹੋ ਜਾਂ ਨਹੀਂ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਵਰਣਿਤ ਕਿਸੇ ਵੀ ਹੋਰ ਵਰਤੋਂ ਤੋਂ ਇਲਾਵਾ ਤੁਹਾਡੇ ਵੱਲੋਂ ਸਾਨੂੰ ਦਿੱਤੀ ਜਾਣਕਾਰੀ ਨੂੰ ਤੁਹਾਡੀ ਪਛਾਣ ਦੀ ਤਸਦੀਕ ਕਰਨ, ਸਾਡੀ ਪਾਲਣਾ ਸਮੀਖਿਆ ਕਰਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੀਜੀਆਂ ਧਿਰਾਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ।  

ਸੰਖੇਪ ਵਿੱਚ: ਤੁਸੀਂ ਅਤੇ Snap ਲਾਗੂ ਭ੍ਰਿਸ਼ਟਾਚਾਰ-ਵਿਰੋਧੀ ਕਾਨੂੰਨਾਂ, ਆਰਥਿਕ ਸਜ਼ਾ, ਨਿਰਯਾਤ ਨਿਯੰਤਰਣ ਕਾਨੂੰਨਾਂ ਅਤੇ ਬੋਏਕੋਟ-ਵਿਰੋਧੀ ਕਾਨੂੰਨਾਂ ਦੀ ਪਾਲਣਾ ਕਰੋਗੇ, ਜਿਵੇਂ ਉੱਪਰ ਦਿੱਤਾ ਗਿਆ ਹੈ। ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਤੁਹਾਨੂੰ ਪਾਲਣਾ ਸਮੀਖਿਆ ਪਾਸ ਕਰਨ ਦੀ ਲੋੜ ਹੈ।

10.  ਫੁਟਕਲ

ਜੇ ਤੁਸੀਂ ਸੇਵਾਵਾਂ ਦੇ ਹੋਰ ਵਰਤੋਂਕਾਰਾਂ ਨੂੰ ਆਪਣੇ Snapchat ਵਰਤੋਂਕਾਰ ਖਾਤੇ 'ਤੇ ਸਮੱਗਰੀ ਪੋਸਟ ਕਰਨ ਜਾਂ ਆਪਣੇ Snapchat ਵਰਤੋਂਕਾਰ ਖਾਤੇ ਦੇ ਅਧੀਨ ਉਪ-ਖਾਤੇ ਬਣਾਉਣ ਅਤੇ ਪ੍ਰਬੰਧਿਤ ਕਰਨ ਦੀ ਪਹੁੰਚ ਦਿੰਦੇ ਹੋ, ਤਾਂ ਤੁਸੀਂ ਇਹ ਮੰਨਦੇ ਅਤੇ ਸਹਿਮਤ ਹੁੰਦੇ ਹੋ ਕਿ ਆਪਣੇ ਖਾਤੇ ਲਈ ਪਹੁੰਚ ਪੱਧਰ ਨੂੰ ਸੈੱਟ ਅਤੇ ਰੱਦ ਕਰਨਾ ਸਿਰਫ਼ ਤੁਹਾਡੀ ਜਿੰਮੇਵਾਰੀ ਹੈ। ਤੁਸੀਂ ਸਾਰੀ ਸਮੱਗਰੀ ਅਤੇ ਆਪਣੇ ਖਾਤੇ ਵਿੱਚ ਹੋਣ ਵਾਲੀ ਸਰਗਰਮੀ ਲਈ ਜ਼ਿੰਮੇਵਾਰ ਹੋ, ਜਿਸ ਵਿੱਚ ਪ੍ਰਬੰਧਕਾਂ, ਭਾਗੀਦਾਰਾਂ ਅਤੇ ਯੋਗਦਾਨਦਾਤਿਆਂ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਸਰਗਰਮੀ ਵੀ ਸ਼ਾਮਲ ਹੈ। ਸਾਨੂੰ ਸਮੇਂ-ਸਮੇਂ 'ਤੇ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਨੂੰ ਅੱਪਡੇਟ ਕਰਨ ਦੀ ਲੋੜ ਹੋ ਸਕਦੀ ਹੈ। ਜੇਕਰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਉਹ ਤਬਦੀਲੀਆਂ ਮਹੱਤਵਪੂਰਨ ਹਨ, ਤਾਂ ਅਸੀਂ ਤੁਹਾਨੂੰ ਵਾਜਬ ਅਗਾਊਂ ਨੋਟਿਸ ਦੇਵਾਂਗੇ (ਜਦੋਂ ਤੱਕ ਕਿ ਤਬਦੀਲੀਆਂ ਦੀ ਜਲਦੀ ਲੋੜ ਨਾ ਹੋਵੇ, ਉਦਾਹਰਨ ਲਈ, ਕਾਨੂੰਨੀ ਲੋੜਾਂ ਵਿੱਚ ਤਬਦੀਲੀ ਦੇ ਨਤੀਜੇ ਵਜੋਂ ਜਾਂ ਜਿੱਥੇ ਅਸੀਂ ਨਵੀਆਂ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ ਲਾਂਚ ਕਰ ਰਹੇ ਹਾਂ)। ਜੇਕਰ ਤੁਸੀਂ ਤਬਦੀਲੀਆਂ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਪ੍ਰੋਗਰਾਮ ਵਿੱਚ ਭਾਗ ਲੈਣਾ ਜਾਰੀ ਰੱਖਦੇ ਹੋ, ਤਾਂ ਅਸੀਂ ਇਸ ਨੂੰ ਤੁਹਾਡੀ ਪ੍ਰਵਾਨਗੀ ਮੰਨਾਂਗੇ। ਜੇਕਰ ਕਿਸੇ ਵੀ ਸਮੇਂ ਤੁਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਕਿਸੇ ਵੀ ਤਬਦੀਲੀ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਮੇਰੀ ਪ੍ਰੋਫ਼ਾਈਲ ਵਿੱਚ ਸੰਬੰਧਿਤ ਸੈਟਿੰਗ ਨੂੰ ਅਯੋਗ ਕਰਕੇ ਲਾਗੂ ਪ੍ਰੋਗਰਾਮ ਵਿੱਚ ਭਾਗੀਦਾਰੀ ਬੰਦ ਕਰਨੀ ਚਾਹੀਦੀ ਹੈ। ਇਹ ਰਚਨਾਕਾਰ ਭੁਗਤਾਨ ਮਦਾਂ ਕਿਸੇ ਵੀ ਤੀਜੀ-ਧਿਰ ਦੇ ਲਾਭਪਾਤਰੀ ਅਧਿਕਾਰਾਂ ਨੂੰ ਨਹੀਂ ਬਣਾਉਂਦੀਆਂ ਜਾਂ ਅਧਿਕਾਰ ਨਹੀਂ ਦਿੰਦੀਆਂ ਹਨ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਕਿਸੇ ਵੀ ਚੀਜ਼ ਨੂੰ ਤੁਹਾਡੇ ਅਤੇ Snap ਜਾਂ Snap ਦੇ ਭਾਗੀਦਾਰਾਂ ਦੇ ਵਿਚਕਾਰ ਸੰਯੁਕਤ ਉੱਦਮ, ਪ੍ਰਿੰਸੀਪਲ-ਏਜੰਟ ਜਾਂ ਰੁਜ਼ਗਾਰ ਸਬੰਧਾਂ ਨੂੰ ਦਰਸਾਉਣ ਲਈ ਨਹੀਂ ਮੰਨਿਆ ਜਾਵੇਗਾ। ਜੇਕਰ ਅਸੀਂ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਵਿੱਚ ਕਿਸੇ ਉਪਬੰਧ ਨੂੰ ਲਾਗੂ ਨਹੀਂ ਕਰਦੇ ਹਾਂ, ਤਾਂ ਇਸ ਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ। ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਹਨ। ਇਹ ਰਚਨਾਕਾਰ ਭੁਗਤਾਨ ਮਦਾਂ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਸਨ ਅਤੇ ਜਿਸ ਹੱਦ ਤੱਕ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦਾ ਕੋਈ ਵੀ ਅਨੁਵਾਦ ਕੀਤਾ ਸੰਸਕਰਣ ਅੰਗਰੇਜ਼ੀ ਸੰਸਕਰਣ ਨਾਲ ਟਕਰਾਉਂਦਾ ਹੈ, ਤਾਂ ਅੰਗਰੇਜ਼ੀ ਸੰਸਕਰਣ ਪ੍ਰਭਾਵੀ ਹੋਵੇਗਾ। ਜੇਕਰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦਾ ਕੋਈ ਵੀ ਉਪਬੰਧ ਲਾਗੂ ਕਰਨ ਯੋਗ ਨਹੀਂ ਪਾਇਆ ਜਾਂਦਾ ਹੈ, ਤਾਂ ਉਸ ਉਪਬੰਧ ਨੂੰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਬਾਕੀ ਉਪਬੰਧਾਂ ਦੀ ਵੈਧਤਾ ਅਤੇ ਲਾਗੂ ਕਰਨ ਯੋਗਤਾ 'ਤੇ ਅਸਰ ਨਹੀਂ ਪਵੇਗਾ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੇ ਭਾਗ 6, 9 ਅਤੇ 10 ਅਤੇ ਕੋਈ ਵੀ ਉਪਬੰਧ ਜੋ ਆਪਣੇ ਸੁਭਾਅ ਅਨੁਸਾਰ ਪ੍ਰਭਾਵੀ ਰਹਿਣ ਲਈ ਹਨ, ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਮਿਆਦ ਪੁੱਗਣ ਜਾਂ ਖਤਮ ਹੋਣ ਤੋਂ ਬਾਅਦ ਵੀ ਪ੍ਰਭਾਵੀ ਰਹਿਣਗੇ। 

ਸੰਖੇਪ ਵਿੱਚ: ਤੁਸੀਂ ਆਪਣੇ ਖਾਤੇ 'ਤੇ ਹੋ ਰਹੀ ਸਾਰੀ ਸਰਗਰਮੀ ਲਈ ਜ਼ਿੰਮੇਵਾਰ ਹੋ। ਤੁਹਾਨੂੰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਉਹਨਾਂ ਨੂੰ ਅੱਪਡੇਟ ਕਰ ਸਕਦੇ ਹਾਂ। ਇਹ ਰਚਨਾਕਾਰ ਭੁਗਤਾਨ ਮਦਾਂ ਸਾਡੇ ਵਿਚਕਾਰ ਕਿਸੇ ਵੀ ਕਿਸਮ ਦੇ ਰੋਜ਼ਗਾਰ ਸਬੰਧ ਨੂੰ ਨਹੀਂ ਬਣਾਉਂਦੀਆਂ ਹਨ। ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦਾ ਅੰਗਰੇਜ਼ੀ ਸੰਸਕਰਣ ਨਿਯੰਤਰਿਤ ਕਰੇਗਾ ਅਤੇ ਕੁਝ ਉਪਬੰਧ ਲਾਗੂ ਰਹਿਣਗੇ, ਇਹਨਾਂ ਰਚਨਾਕਾਰ ਭੁਗਤਾਨ ਮਦਾਂ ਦੀ ਮਿਆਦ ਪੁੱਗਣ ਜਾਂ ਖਤਮ ਹੋਣ ਤੋਂ ਬਾਅਦ ਵੀ।

11.  ਸਾਡੇ ਨਾਲ ਸੰਪਰਕ ਕਰੋ

ਜੇਕਰ ਇਹਨਾਂ ਰਚਨਾਕਾਰ ਭੁਗਤਾਨ ਮਦਾਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਬਸ ਸਾਡੇ ਨਾਲ ਸੰਪਰਕ ਕਰੋ