Snap Shopping Suite ਪਰਦੇਦਾਰੀ ਨੋਟਿਸ

ਪ੍ਰਭਾਵੀ: 1 ਅਗਸਤ 2023

Snap ਕੱਪੜੇ, ਜੁੱਤੀਆਂ ਅਤੇ ਵਸਤੂਆਂ ਖਰੀਦਣ ਵਾਲੇ ਖਰੀਦਦਾਰਾਂ ਲਈ ਸਾਡੇ Fit Finder ('ਫਾਈਂਡ ਮਾਈ ਸਾਈਜ਼,' 'Fit Finder' ਜਾਂ 'ਸਾਈਜ਼ ਫਾਈਂਡਰ' ਵਰਗੇ ਸ਼ਬਦਾਂ ਰਾਹੀਂ ਪਹੁੰਚਯੋਗ) ਸਮੇਤ, AR ਰਾਹੀਂ ਅਜ਼ਮਾਇਸ਼, 3D ਵਿਊਅਰ ਅਤੇ ਸਟਾਈਲ ਖੋਜੀ ਸੇਵਾਵਾਂ ਸਬੰਧੀ ਵਿਸ਼ੇਸ਼ਤਾਵਾਂ ਦਾ Shopping Suite ਦਿੰਦਾ ਹੈ। ਇਹ ਤਕਨਾਲੋਜੀਆਂ ਆਕਾਰ ਅਤੇ ਸਟਾਈਲ ਦੀਆਂ ਸਿਫ਼ਾਰਸ਼ਾਂ ਦੇਣ ਲਈ ਖਰੀਦਦਾਰਾਂ ਵੱਲੋਂ ਦਿੱਤੀ ਫਿੱਟ ਅਤੇ ਆਕਾਰ ਦੀ ਜਾਣਕਾਰੀ, ਖਰੀਦ ਅਤੇ ਵਾਪਸੀ ਡੈਟਾ ਅਤੇ ਖਰੀਦਦਾਰ ਬ੍ਰਾਊਜ਼ਿੰਗ ਨਿਰੀਖਣਾਂ ਦੇ ਆਧਾਰ 'ਤੇ ਆਧੁਨਿਕ ਮਸ਼ੀਨ ਸਿਖਲਾਈ ਐਲਗੋਰਿਦਮਾਂ ਦੀ ਵਰਤੋਂ ਕਰਦੀਆਂ ਹਨ।

Shopping Suite ਵਿਸ਼ੇਸ਼ਤਾਵਾਂ ਕਮਿਸ਼ਨ ਦੇ ਬਦਲੇ ਸਾਡੀਆਂ ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ 'ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਦਾ ਅਰਥ ਹੈ:

  • ਸਾਡੀਆਂ Shopping Suite ਵਿਸ਼ੇਸ਼ਤਾਵਾਂ ਤੁਹਾਨੂੰ ਬਿਨਾਂ ਕਿਸੇ ਖਰਚੇ ਦੇ ਦਿੱਤੀਆਂ ਜਾਂਦੀਆਂ ਹਨ।

  • ਸਾਡੀਆਂ Shopping Suite ਵਿਸ਼ੇਸ਼ਤਾਵਾਂ ਤੁਹਾਨੂੰ ਵਿਕਲਪਿਕ ਸਹਾਇਤਾ ਦਿੰਦੀਆਂ ਹਨ ਅਤੇ ਤੁਹਾਨੂੰ ਖਰੀਦਦਾਰੀ ਕਰਨ ਲਈ ਇਹਨਾਂ ਦੀ ਲੋੜ ਨਹੀਂ ਹੈ।

  • ਜੇਕਰ ਤੁਸੀਂ ਸਾਡੀਆਂ ਕਿਸੇ ਵੀ Shopping Suite ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਚੁਣਦੇ ਹੋ, ਤਾਂ ਅਸੀਂ ਸਾਡੀਆਂ ਭਾਈਵਾਲ ਦੁਕਾਨਾਂ 'ਤੇ ਤੁਹਾਡੀਆਂ ਖਰੀਦਾਂ ਬਾਰੇ ਜਾਣਕਾਰੀ ਇਕੱਠੀ ਕਰਾਂਗੇ ਤਾਂ ਜੋ ਅਸੀਂ ਉਹਨਾਂ ਤੋਂ ਫੀਸ ਲੈ ਸਕੀਏ।

ਇਹ ਨੋਟਿਸ ਤੁਹਾਨੂੰ ਇਹ ਦੱਸਣ ਲਈ ਤਿਆਰ ਕੀਤਾ ਗਿਆ ਹੈ ਕਿ ਜਦੋਂ ਤੁਸੀਂ ਸਾਡੇ Shopping Suite ਦੀ ਵਰਤੋਂ ਕਰਦੇ ਹੋ ਤਾਂ 'ਕੌਣ, ਕੀ ਅਤੇ ਕਿਵੇਂ' ਨਿੱਜੀ ਜਾਣਕਾਰੀ 'ਤੇ ਪ੍ਰਕਿਰਿਆ ਕਰਦਾ ਹੈ।

ਅਸੀਂ ਕੌਣ ਹਾਂ

ਜਦੋਂ ਤੁਸੀਂ ਸਾਡੇ Shopping Suite ਦੀ ਵਰਤੋਂ ਕਰਦੇ ਹੋ, ਤਾਂ ਅਸੀਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰਦੇ ਹਾਂ। ਇਹ Snap Inc. ਵੱਲੋਂ ਨਿਯੰਤਰਿਤ ਕੀਤਾ ਜਾਂਦਾ ਹੈ। Snap 'ਤੇ ਅਸੀਂ ਤੁਹਾਡੀ ਪਰਦੇਦਾਰੀ ਨੂੰ ਤਰਜੀਹ ਦਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਹਰ ਵਾਰ ਜਦੋਂ ਤੁਸੀਂ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਸਾਨੂੰ ਤੁਹਾਡਾ ਭਰੋਸਾ ਮਿਲਦਾ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਸਾਨੂੰ ਸੰਪਰਕ ਕਰੋ

ਅਸੀਂ ਤੁਹਾਡੇ ਬਾਰੇ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ

ਜਦੋਂ ਤੁਸੀਂ ਸਾਡੀਆਂ ਕਿਸੇ ਵੀ ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ 'ਤੇ ਜਾਂਦੇ ਹੋ ਤਾਂ ਅਸੀਂ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ: (i) ਜੇਕਰ ਤੁਸੀਂ ਸਾਡੀਆਂ Shopping Suite ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨਾ ਚੁਣਦੇ ਹੋ ਜਾਂ (ii) ਜੇਕਰ ਸਾਡੀਆਂ ਗੈਰ-ਲਾਜ਼ਮੀ ਕੂਕੀਜ਼ ਨੂੰ ਇਜਾਜ਼ਤ ਦਿੰਦੇ ਹੋ।

ਜੋ ਨਿੱਜੀ ਜਾਣਕਾਰੀ ਅਸੀਂ ਇਕੱਤਰ ਕਰ ਸਕਦੇ ਹਾਂ ਉਸ ਦੀਆਂ ਸ਼੍ਰੇਣੀਆਂ:

ਸ਼੍ਰੇਣੀ

ਇਹ ਕੀ ਹੈ?

ਉਦਾਹਰਨ(ਨਾਂ)

ਇਹ ਜਾਣਕਾਰੀ ਕਿੱਥੋਂ ਆਉਂਦੀ ਹੈ?

ਖਰੀਦਦਾਰ ਪ੍ਰੋਫਾਈਲ

ਇਹ ਉਹ ਜਾਣਕਾਰੀ ਹੈ ਜੋ ਤੁਸੀਂ ਸਾਨੂੰ ਆਕਾਰ ਅਤੇ ਫਿੱਟ ਸਿਫ਼ਾਰਸ਼ ਔਜ਼ਾਰ ਰਾਹੀਂ ਦਿੰਦੇ ਹੋ। ਅਸੀਂ ਤੁਹਾਡੇ ਮਾਪਾਂ ਦੀ ਵਰਤੋਂ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਦੇ ਉਹ ਹਨ - ਅਤੇ ਅਸੀਂ ਉਹਨਾਂ ਤੋਂ ਹੋਰ ਜਾਣਕਾਰੀ ਦਾ ਅੰਦਾਜ਼ਾ ਨਹੀਂ ਲਗਾਉਂਦੇ ਹਾਂ।

- ਮਾਪ, ਜਿਵੇਂ ਕਿ ਕੱਦ, ਭਾਰ, ਬ੍ਰਾ ਦਾ ਆਕਾਰ
- ਜਨ-ਅੰਕੜੇ, ਜਿਵੇਂ ਕਿ ਲਿੰਗ, ਉਮਰ
- ਕੱਪੜੇ ਦੇ ਸਮਾਨ ਜਾਂ ਬ੍ਰਾਂਡ ਦਾ ਹਵਾਲਾ
- ਸਰੀਰ ਦੀ ਬਣਾਵਟ
- ਫਿਟਿੰਗ ਦੀ ਤਰਜੀਹ

ਤੁਸੀਂ

ਅੱਪਲੋਡ ਕੀਤੇ ਚਿੱਤਰ ਸਬੰਧੀ ਅਜ਼ਮਾਉਣ ਦਾ ਡੈਟਾ

ਜੇਕਰ ਤੁਸੀਂ ਇਸ ਵਿਸ਼ੇਸ਼ਤਾ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸਾਡੇ ਕੈਮਰੇ ਨਾਲ ਫ਼ੋਟੋ ਅੱਪਲੋਡ ਕਰਨ ਜਾਂ ਕਲਿੱਕ ਕਰਨ ਦੀ ਲੋੜ ਹੋਵੇਗੀ। ਅਸੀਂ ਇਸਦੀ ਵਰਤੋਂ ਤੁਹਾਡੇ ਚੁਣੇ ਉਤਪਾਦ ਨੂੰ ਦਿਖਾਉਂਦੀ ਦੂਜੀ ਤਸਵੀਰ ਨੂੰ ਆਪਣੇ ਆਪ ਬਣਾਉਣ ਲਈ ਕਰਾਂਗੇ।

ਤੁਹਾਡੇ ਮੋਬਾਈਲ ਡੀਵਾਈਸ (ਜਿਵੇਂ ਕਿ ਫ਼ੋਨ ਜਾਂ ਟੈਬਲੈੱਟ) ਜਾਂ ਕੰਪਿਊਟਰ ਤੋਂ ਲਈ ਜਾਂ ਅੱਪਲੋਡ ਕੀਤੀ ਫ਼ੋਟੋ

ਤੁਹਾਡੀ ਤਸਵੀਰ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈ।

2D Try On ਤਸਵੀਰ ਸਾਡੇ ਵੱਲੋਂ ਤਿਆਰ ਕੀਤੀ ਜਾਂਦੀ ਹੈ।

ਲਾਈਵ ਕੈਮਰੇ ਨਾਲ ਅਜ਼ਮਾਉਣ ਦਾ ਡੈਟਾ

N/A

ਜਦੋਂ ਤੁਹਾਡਾ ਸਰੀਰ ਕੈਮਰਾ ਫ੍ਰੇਮ ਵਿੱਚ ਹੁੰਦਾ ਹੈ, ਤਾਂ ਉਹਨਾਂ ਵਸਤੂਆਂ ਬਾਰੇ ਜਾਣਕਾਰੀ ਲਈ ਡੀਵਾਈਸ 'ਤੇ ਪ੍ਰਕਿਰਿਆ ਕੀਤੀ ਜਾਂਦੀ ਹੈ ਤਾਂ ਜੋ ਇਹ ਪਛਾਣ ਕੀਤੀ ਜਾ ਸਕੇ ਕਿ ਸਰੀਰ ਦੇ ਅੰਗ ਕਿੱਥੇ ਹਨ ਤਾਂ ਕਿ ਤੁਹਾਡੇ ਚੁਣੇ ਹੋਏ ਉਤਪਾਦ(ਉਤਪਾਦਾਂ) ਨੂੰ ਸਹੀ ਢੰਗ ਨਾਲ ਤੁਹਾਡੇ 'ਤੇ ਲਾਗੂ ਕੀਤਾ ਜਾ ਸਕੇ।

ਇਹ ਤੁਹਾਡੇ ਚਿਹਰੇ, ਹੱਥਾਂ ਅਤੇ ਸਰੀਰ ਬਾਰੇ ਜਾਣਕਾਰੀ ਦੀ ਵਰਤੋਂ ਕਰ ਸਕਦਾ ਹੈ। ਹੋਰ ਜਾਣੋ

ਲਾਈਵ ਕੈਮਰੇ ਨਾਲ ਅਜ਼ਮਾਉਣ ਦਾ ਡੈਟਾ ਤੁਹਾਡੀ ਡੀਵਾਈਸ 'ਤੇ ਤਿਆਰ ਕੀਤਾ ਜਾਂਦਾ ਹੈ। ਅਸੀਂ ਇਹ ਜਾਣਕਾਰੀ ਇਕੱਠੀ ਨਹੀਂ ਕਰਦੇ ਹਾਂ

Shopping Suite ਵਰਤੋਂਕਾਰ ਆਈਡੀਆਂ

ਇਹ ਤੁਹਾਡੇ ਲਈ ਨਿਰਧਾਰਤ ਕੀਤੇ ਵਿਲੱਖਣ ਕੋਡ ਹਨ। ਉਹਨਾਂ ਵਿੱਚ 'ਹੈਸ਼ਡ' IP ਪਤਾ ਸ਼ਾਮਲ ਹੋ ਸਕਦਾ ਹੈ ਅਤੇ ਕੂਕੀਜ਼ ਵਿੱਚ ਤੁਹਾਡੀ ਡਿਵਾਈਸ 'ਤੇ ਸਟੋਰ ਕੀਤਾ ਜਾ ਸਕਦਾ ਹੈ।

ਕੋਡ ਇਸ ਤਰ੍ਹਾਂ ਦੇ ਦਿੱਖ ਸਕਦੇ ਹਨ: s%3AURyekqSxqbWNDr1uqUTLeQ6InbJ-_qwK.ZDEycZECULwUmwSp2sVvLd-Ge431SMSpNo4wWGuvsPwI

ਸਾਡੀ ਸੇਵਾ ਇਹ ਆਈਡੀਆਂ ਬਣਾਉਂਦੀ ਹੈ

ਦੁਕਾਨ ਵਰਤੋਂਕਾਰ ਆਈ.ਡੀ. (ਜੇ ਉਪਲਬਧ ਹੈ)

ਇਹ ਵਿਲੱਖਣ ਪਛਾਣਕਰਤਾ ਹੈ ਜੋ ਉਹ ਦੁਕਾਨ ਨਿਰਧਾਰਤ ਕਰਦੀ ਹੈ ਜਿਸ 'ਤੇ ਤੁਸੀਂ ਜਾ ਰਹੇ ਹੋ, ਅਤੇ ਸਾਡੇ ਨਾਲ ਸਾਂਝਾ ਕਰ ਸਕਦੀ ਹੈ।

ਇਹ ਆਮ ਤੌਰ 'ਤੇ ਨਵਾਂ ਅੰਕ-ਅੱਖਰੀ ਕੋਡ ਹੁੰਦਾ ਹੈ (ਉਦਾਹਰਨ ਲਈ, 908773243473), ਪਰ ਹੋ ਸਕਦਾ ਹੈ ਕਿ ਕੋਈ ਦੁਕਾਨ ਪਹਿਲਾਂ ਹੀ ਤੁਹਾਡੇ ਬ੍ਰਾਊਜ਼ਰ/ਡਿਵਾਈਸ ਨੂੰ ਪਛਾਣਨ ਲਈ ਕੋਈ ਹੋਰ ਆਈ.ਡੀ.(ਜ਼) ਵਰਤ ਰਹੀ ਹੋਵੇ।

ਦੁਕਾਨ ਦੇ ਮਾਲਕ

ਖਰੀਦ ਅਤੇ ਵਾਪਸੀ ਦਾ ਡੇਟਾ

ਤੁਹਾਡੇ ਵੱਲੋਂ ਭਾਈਵਾਲ ਦੁਕਾਨਾਂ ਵਿੱਚ ਕੀਤੀਆਂ ਖਰੀਦਾਂ ਦੇ ਵੇਰਵੇ, ਇਸ ਵਿੱਚ ਸ਼ਾਮਲ ਹੈ ਕਿ ਤੁਸੀਂ ਖਰੀਦ ਨੂੰ ਉਹਨਾਂ ਨੂੰ ਵਾਪਸ ਕੀਤਾ ਹੈ ਜਾਂ ਨਹੀਂ। ਇਸ ਵਿੱਚ ਪਿਛਲੀਆਂ ਖਰੀਦਾਂ ਅਤੇ ਵਾਪਸੀਆਂ ਦੇ ਵੇਰਵੇ ਸ਼ਾਮਲ ਹੋ ਸਕਦੇ ਹਨ।

ਆਰਡਰ: 10343432; ਉਤਪਾਦ: 245323; ਆਕਾਰ L; ਵਾਪਸੀ ਕੀਤੀ ਗਈ

ਦੁਕਾਨ ਦੇ ਮਾਲਕ (ਅਤੇ Shopify ਜੇ ਇਹ ਦੁਕਾਨ ਹੋਸਟ ਕਰ ਰਹੀ ਹੈ)

ਘਟਨਾ ਦਾ ਡੇਟਾ

ਇਹ ਸਾਡੀਆਂ Shopping Suite ਵਿਸ਼ੇਸ਼ਤਾਵਾਂ ਅਤੇ ਸਾਡੀਆਂ ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ ਦੀ ਤੁਹਾਡੀ ਵਰਤੋਂ ਬਾਰੇ ਜਾਣਕਾਰੀ ਹੈ।

ਉਦਾਹਰਨਾਂ: ਉਤਪਾਦ A ਲਈ ਸਿਫ਼ਾਰਸ਼ ਦੇਖੀ ਗਈ; ਦੁਕਾਨ Y 'ਤੇ ਪੰਨੇ X 'ਤੇ ਕਲਿੱਕ ਕੀਤਾ; ProductID 245323 ਦੇਖੀ; Fit Finder ਨੂੰ ਖੋਲ੍ਹਿਆ; ਖਰੀਦਦਾਰ ਪ੍ਰੋਫਾਈਲ ਸਪੁਰਦ ਕੀਤੀ; ਸਿਫ਼ਾਰਸ਼ੀ ਆਕਾਰ M

ਸਾਡੀ ਸੇਵਾ ਇਸ ਡੈਟਾ ਨੂੰ ਤਿਆਰ ਕਰਦੀ ਹੈ

ਤਕਨੀਕੀ ਡੇਟਾ

ਇਹ ਉਸ ਡੀਵਾਈਸ, ਵਪਾਰੀ ਐਪ ਅਤੇ/ਜਾਂ ਬ੍ਰਾਊਜ਼ਰ ਬਾਰੇ ਜਾਣਕਾਰੀ ਹੈ ਜੋ ਤੁਸੀਂ ਸਾਡੀਆਂ Shopping Suite ਵਿਸ਼ੇਸ਼ਤਾਵਾਂ ਤੱਕ ਪਹੁੰਚ ਕਰਨ ਲਈ ਵਰਤ ਰਹੇ ਹੋ

ਬ੍ਰਾਊਜ਼ਰ ਜਾਂ ਐਪ ਦੀ ਕਿਸਮ + ਸੰਸਕਰਣ, ਓਪਰੇਟਿੰਗ ਸਿਸਟਮ, ਡੀਵਾਈਸ ਦਾ ਨਾਮ, IP ਪਤਾ, ਤੁਸੀਂ ਕਿਸ 'ਤੇ ਕਲਿੱਕ ਕਰਦੇ ਹੋ, ਅਤੇ ਜੋ ਗਲਤੀਆਂ ਹੁੰਦੀਆਂ ਹਨ।

ਤੁਹਾਡੀ ਡੀਵਾਈਸ, ਵਪਾਰੀ ਐਪ ਅਤੇ/ਜਾਂ ਬ੍ਰਾਊਜ਼ਰ

ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਸ ਲਈ ਕਰਦੇ ਹਾਂ

ਕਿਸੇ ਭਾਈਵਾਲ ਦੁਕਾਨ ਦੀ ਵੈੱਬਸਾਈਟ ਜਾਂ ਐਪ 'ਤੇ ਸਾਡੇ Shopping Suite ਨੂੰ ਵਰਤਣ ਵੇਲੇ ਅਸੀਂ ਉਸ ਨਿੱਜੀ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਾਂ ਜੋ ਅਸੀਂ ਇਕੱਠੀ ਕਰਦੇ ਹਾਂ:

ਉਦੇਸ਼

ਵੇਰਵਾ

ਡੇਟਾ ਸ਼੍ਰੇਣੀਆਂ

ਤਰਕਸੰਗਤ ਕਾਰਨ (ਯੂਰਪੀ ਸੰਘ/ਯੂਕੇ ਦੇ GDPR ਅਤੇ ਇਸ ਵਰਗੇ ਕਨੂੰਨੀ ਆਧਾਰ)

ਆਕਾਰ ਅਤੇ ਸਟਾਈਲ ਸਿਫ਼ਾਰਸ਼ਾਂ

ਤੁਹਾਡੇ ਬੇਨਤੀ ਕਰਨ 'ਤੇ ਸਾਡੇ ਸਵੈ-ਸੁਧਾਰ ਕਰਨ ਵਾਲੇ ਆਕਾਰ, ਫਿੱਟ ਅਤੇ ਸਟਾਈਲ ਦੇ ਸਿਫ਼ਾਰਸ਼ ਹੱਲ ਦੇਣ ਲਈ। ਜਿੱਥੇ ਉਪਲਬਧ ਹੋਵੇ, ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਉਤਪਾਦ ਦੇ ਆਕਾਰ ਅਤੇ ਸਟਾਈਲ ਦੀਆਂ ਸਿਫ਼ਾਰਿਸ਼ਾਂ ਤੁਹਾਡੇ ਅਤੇ ਦੂਜਿਆਂ ਦੇ ਪੁਰਾਣੇ ਵਤੀਰੇ ਤੋਂ ਸਿੱਖਦੇ ਹੋਏ, ਤੁਹਾਡੇ ਆਕਾਰ ਅਤੇ ਸਟਾਈਲ ਦੇ ਅਨੁਸਾਰ ਬਣਾਈਆਂ ਗਈਆਂ ਹਨ।

- ਖਰੀਦਦਾਰ ਪ੍ਰੋਫਾਈਲ
- Shopping Suite ਵਰਤੋਂਕਾਰ ਆਈਡੀਆਂ
- ਦੁਕਾਨ ਵਰਤੋਂਕਾਰ ਆਈ.ਡੀ.
- ਖਰੀਦ ਅਤੇ ਵਾਪਸੀ ਦਾ ਡੇਟਾ
- ਘਟਨਾ ਦਾ ਡੇਟਾ

ਇਕਰਾਰਨਾਮਾ। ਇਹ ਪ੍ਰਕਿਰਿਆ ਤੁਹਾਨੂੰ ਸਾਡੀਆਂ ਮਦਾਂ ਅਧੀਨ ਬੇਨਤੀ ਕੀਤੀਆਂ ਸੇਵਾਵਾਂ ਦੇਣ ਲਈ ਜ਼ਰੂਰੀ ਹੈ।

ਅਜ਼ਮਾਇਸ਼

ਤੁਹਾਡੀ ਬੇਨਤੀ 'ਤੇ ਤੁਹਾਨੂੰ ਸਾਡੀ AR ਰਾਹੀਂ ਅਜ਼ਮਾਇਸ਼ ਸੇਵਾ (ਅੱਪਲੋਡ ਕੀਤੀਆਂ ਤਸਵੀਰਾਂ ਅਤੇ ਲਾਈਵ ਕੈਮਰੇ ਦੇ ਨਾਲ) ਦੇਣ ਲਈ। ਜਿੱਥੇ ਉਪਲਬਧ ਹੋਵੇ, ਇਸਦਾ ਉਦੇਸ਼ ਤੁਹਾਨੂੰ ਤੁਹਾਡੇ ਵੱਲੋਂ ਦੇਖੇ ਜਾਂਦੇ ਉਤਪਾਦ ਲਈ ਤੁਹਾਡੀ ਅੱਪਲੋਡ ਕੀਤੀ ਤਸਵੀਰ ਉੱਤੇ ਆਭਾਸ਼ੀ ਅਜ਼ਮਾਇਸ਼ ਤਜ਼ਰਬਾ ਦੇਣਾ ਹੈ।

ਅੱਪਲੋਡ ਕੀਤੇ ਚਿੱਤਰ ਸਬੰਧੀ ਅਜ਼ਮਾਇਸ਼ ਡੈਟਾ

ਲਾਈਵ ਕੈਮਰੇ ਨਾਲ ਅਜ਼ਮਾਇਸ਼ ਸਬੰਧੀ ਡੈਟਾ

ਇਕਰਾਰਨਾਮਾ। ਇਹ ਪ੍ਰਕਿਰਿਆ ਤੁਹਾਨੂੰ ਸਾਡੀਆਂ ਮਦਾਂ

ਅਧੀਨ ਬੇਨਤੀ ਕੀਤੀਆਂ ਸੇਵਾਵਾਂ ਦੇਣ ਲਈ ਜ਼ਰੂਰੀ ਹੈ। ਨੋਟ ਕਰੋ ਕਿ ਲਾਈਵ ਕੈਮਰੇ ਨਾਲ ਅਜ਼ਮਾਇਸ਼ ਦਾ ਡੈਟਾ ਡੀਵਾਈਸ 'ਤੇ ਪ੍ਰੋਸੈਸ ਕੀਤਾ ਜਾਂਦਾ ਹੈ। ਸਾਨੂੰ ਇਹ ਜਾਣਕਾਰੀ ਨਹੀਂ ਮਿਲਦੀ ਹੈ।

ਕਮਿਸ਼ਨ ਲੈਣਾ

ਸਾਡੀਆਂ Shopping Suite ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਤੋਂ ਬਾਅਦ ਤੁਹਾਡੀਆਂ ਖਰੀਦਾਂ ਦੀ ਨਿਗਰਾਨੀ ਕਰਨ ਲਈ ਤਾਂ ਜੋ ਅਸੀਂ ਭਾਈਵਾਲ ਦੁਕਾਨ ਤੋਂ ਕਮਿਸ਼ਨ ਲੈ ਸਕੀਏ

- Shopping Suite ਵਰਤੋਂਕਾਰ ਆਈਡੀਆਂ
- ਖਰੀਦ ਅਤੇ ਵਾਪਸੀ ਦਾ ਡੇਟਾ

ਇਕਰਾਰਨਾਮਾ। ਇਹ ਪ੍ਰਕਿਰਿਆ ਤੁਹਾਨੂੰ ਸਾਡੀਆਂ ਮਦਾਂ ਅਧੀਨ ਬੇਨਤੀ ਕੀਤੀਆਂ ਸੇਵਾਵਾਂ ਦੇਣ ਲਈ ਜ਼ਰੂਰੀ ਹੈ।

ਗੁੰਮਨਾਮ ਅੰਕੜੇ

ਸੇਵਾ ਦੀ ਕਾਰਗੁਜ਼ਾਰੀ ਮਾਪਣ ਲਈ ਅੰਕੜੇ ਬਣਾਉਣ ਵਾਸਤੇ, ਸੁਧਾਰਾਂ ਨੂੰ ਲਾਗੂ ਕਰਨ ਲਈ, ਅਤੇ ਸਾਡੇ ਭਾਈਵਾਲਾਂ ਅਤੇ ਹੋਰਾਂ ਨਾਲ ਸਾਂਝਾ ਕਰਨ ਲਈ।

ਸਭ (ਅੱਪਲੋਡ ਕੀਤੀਆਂ ਤਸਵੀਰਾਂ ਸਬੰਧੀ ਅਜ਼ਮਾਉਣ ਦਾ ਡੈਟਾ ਅਤੇ ਲਾਈਵ ਕੈਮਰੇ ਨਾਲ ਅਜ਼ਮਾਉਣ ਦੇ ਡੈਟੇ ਨੂੰ ਛੱਡ ਕੇ)

ਜਾਇਜ਼ ਹਿੱਤ। ਇਹ ਪ੍ਰਕਿਰਿਆ ਹਰੇਕ ਨੂੰ ਲਾਭ ਦਿੰਦੀ ਹੈ (ਤੁਹਾਡੇ ਸਮੇਤ)। ਅੰਕੜਿਆਂ ਨੂੰ ਗੁੰਮਨਾਮ ਕੀਤਾ ਜਾਂਦਾ ਹੈ ਅਤੇ ਇਹ ਗੈਰ-ਨਿੱਜੀ, ਸੰਚਿਤ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਹਨ।

ਸੁਧਾਰ ਅਤੇ ਵਿਕਾਸ

ਜਾਂ ਹੋਰ ਆਮ ਵਿਸ਼ਲੇਸ਼ਕੀ ਵਰਤੋਂ ਅਤੇ Snap ਉਤਪਾਦ ਅਤੇ ਸੇਵਾ ਸੁਧਾਰ ਅਤੇ ਵਿਕਾਸ ਲਈ ਵਾਧੂ ਜਾਣਕਾਰੀ ਇਕੱਠੀ ਕਰਨ ਲਈ।

- Shopping Suite ਵਰਤੋਂਕਾਰ ਆਈਡੀਆਂ
- ਵਾਧੂ ਖਰੀਦ ਅਤੇ ਵਾਪਸੀ ਡੈਟਾ, ਇਵੈਂਟ ਡੈਟਾ, ਤਕਨੀਕੀ ਡੈਟਾ

ਜਾਇਜ਼ ਹਿੱਤ। ਇਹ ਪ੍ਰਕਿਰਿਆ ਸਾਨੂੰ ਅਤੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਦੇ ਵਰਤੋਂਕਾਰਾਂ ਨੂੰ ਲਾਭ ਦਿੰਦੀ ਹੈ। ਜੇਕਰ ਤੁਸੀਂ ਭਾਈਵਾਲ ਦੁਕਾਨ ਦੀਆਂ ਵੈੱਬਸਾਈਟਾਂ, ਐਪਾਂ 'ਤੇ ਗੈਰ-ਲਾਜ਼ਮੀ ਕੂਕੀਜ਼ ਨੂੰ ਅਸਵੀਕਾਰ ਕਰਦੇ ਹੋ, ਤਾਂ ਇਹ ਇਸ ਉਦੇਸ਼ ਲਈ ਇਕੱਤਰ ਕੀਤੇ ਡੈਟਾ ਨੂੰ ਸੀਮਤ ਕਰ ਦੇਵੇਗਾ।

ਕਾਰਪੋਰੇਟ

ਕਨੂੰਨੀ (ਸਾਡੀ ਸੇਵਾ ਦੀਆਂ ਮਦਾਂ ਨੂੰ ਲਾਗੂ ਕਰਨ ਸਮੇਤ), ਸਲਾਮਤੀ, ਸੁਰੱਖਿਆ, ਲੇਖਾਕਾਰੀ, ਲੇਖਾ-ਪੜਤਾਲ, ਅਤੇ ਕਾਰੋਬਾਰ/ਸੰਪੱਤੀ ਦੀ ਵਿਕਰੀ (ਜਾਂ ਇਹਨਾਂ ਵਰਗੇ) ਉਦੇਸ਼ਾਂ ਲਈ

ਸਭ (ਲਾਈਵ ਕੈਮਰੇ ਨਾਲ ਅਜ਼ਮਾਉਣ ਦੇ ਡੈਟਾ ਨੂੰ ਛੱਡ ਕੇ)

ਕਨੂੰਨੀ ਜ਼ਿੰਮੇਵਾਰੀ ਜਾਂ ਜਾਇਜ਼ ਹਿੱਤ। ਇਹ ਪ੍ਰਕਿਰਿਆ ਜਾਂ ਤਾਂ : (1) ਕਨੂੰਨ ਵੱਲੋਂ ਲੋੜੀਂਦੀ ਹੈ; ਜਾਂ (2) ਤੁਹਾਡੀ, ਸਾਡੀ, ਸਾਡੀਆਂ ਭਾਈਵਾਲ ਦੁਕਾਨਾਂ ਅਤੇ/ਜਾਂ ਤੀਜੀਆਂ ਧਿਰਾਂ (ਉਦਾਹਰਨ ਲਈ, ਨਿਵੇਸ਼ਕ/ਖਰੀਦਦਾਰ) ਦੀ ਸੁਰੱਖਿਆ ਦੇ ਜਾਇਜ਼ ਹਿੱਤ ਲਈ ਮਹੱਤਵਪੂਰਨ ਹੈ।

ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਸਾਂਝਾ ਕਰ ਸਕਦੇ ਹਾਂ

ਅਸੀਂ ਸਾਡੇ ਵੱਲੋਂ ਤੁਹਾਡੇ ਬਾਰੇ ਇਕੱਤਰ ਕੀਤੀ ਨਿੱਜੀ ਜਾਣਕਾਰੀ ਨੂੰ ਕੁਝ ਖ਼ਾਸ ਤੀਜੀਆਂ ਧਿਰਾਂ ਨਾਲ ਸਾਂਝਾ ਕਰ ਸਕਦੇ ਹਾਂ:

ਉਦੇਸ਼

ਤੀਜੀਆਂ ਧਿਰਾਂ

ਕਿਉਂ?

ਡੇਟਾ ਸ਼੍ਰੇਣੀਆਂ

ਸਭ

ਸੇਵਾ ਪ੍ਰਦਾਤਾ (Snap ਭਾਗੀਦਾਰ ਅਤੇ ਸਹਾਇਕ ਕੰਪਨੀਆਂ ਸਮੇਤ)

ਇਹ ਤੀਜੀਆਂ ਧਿਰਾਂ ਉੱਪਰ ਦੱਸੇ ਉਦੇਸ਼ਾਂ ਲਈ ਨਿੱਜੀ ਜਾਣਕਾਰੀ 'ਤੇ ਪ੍ਰਕਿਰਿਆ ਕਰਨ ਵਿੱਚ ਸਾਡੀ ਮਦਦ ਕਰਨ ਲਈ ਸਾਡੀ ਤਰਫ਼ੋਂ ਕੰਮ ਕਰਦੀਆਂ ਹਨ। ਇਸ ਵਿੱਚ ਡੇਟਾ ਵਿਸ਼ਲੇਸ਼ਣ, ਹੋਸਟਿੰਗ, ਪ੍ਰਕਿਰਿਆ, ਸੁਰੱਖਿਆ ਅਤੇ ਸਹਾਇਤਾ ਸੇਵਾਵਾਂ ਸ਼ਾਮਲ ਹੋ ਸਕਦੀਆਂ ਹਨ।

ਸਭ (ਲਾਈਵ ਕੈਮਰੇ ਨਾਲ ਅਜ਼ਮਾਉਣ ਦੇ ਡੈਟੇ ਨੂੰ ਛੱਡ ਕੇ)

ਕਾਨੂੰਨੀ (ਸਾਡੀ ਸੇਵਾ ਦੀਆਂ ਮਦਾਂ ਨੂੰ ਲਾਗੂ ਕਰਨ ਸਮੇਤ), ਸੁਰੱਖਿਆ, ਲੇਖਾਕਾਰੀ, ਲੇਖ-ਪੜਤਾਲ ਅਤੇ ਕਾਰੋਬਾਰ/ਸੰਪੱਤੀ ਦੀ ਵਿਕਰੀ (ਜਾਂ ਅਜਿਹਾ ਕੁਝ)

ਵਕੀਲ, ਲੇਖਾਕਾਰ, ਸਲਾਹਕਾਰ, ਲੇਖਾ-ਪਰੀਖਿਅਕ, ਖਰੀਦਦਾਰ, ਨਿਯਮਕ, ਅਦਾਲਤਾਂ ਜਾਂ ਅਜਿਹਾ ਕੁਝ

ਇਹਨਾਂ ਤੀਜੀਆਂ ਧਿਰਾਂ ਨੂੰ ਸਲਾਹ ਦੇਣ, ਜੋਖਮ/ਮੁੱਲ ਦਾ ਮੁਲਾਂਕਣ ਕਰਨ ਜਾਂ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ਲਈ ਨਿੱਜੀ ਜਾਣਕਾਰੀ ਦੇਖਣ ਦੀ ਲੋੜ ਹੋ ਸਕਦੀ ਹੈ। ਉਹ ਨਿਯੰਤਰਿਤ ਕਰਦੇ ਹਨ ਕਿ ਇਹ ਕਿਵੇਂ ਹੁੰਦਾ ਹੈ, ਪਰ ਉਹ ਕੀ ਕਰ ਸਕਦੇ ਹਨ ਇਹ ਕਾਨੂੰਨ ਜਾਂ ਇਕਰਾਰਨਾਮੇ ਮੁਤਾਬਕ ਸੀਮਿਤ ਕੀਤਾ ਗਿਆ ਹੈ।

ਸਭ (ਲਾਈਵ ਕੈਮਰੇ ਨਾਲ ਅਜ਼ਮਾਉਣ ਦੇ ਡੈਟੇ ਨੂੰ ਛੱਡ ਕੇ)

ਕੂਕੀਜ਼

ਕੂਕੀਜ਼ ਅਤੇ ਹੋਰ ਟਰੈਕਿੰਗ ਵਸਤੂਆਂ ਸਾਡੇ ਜਾਂ ਸਾਡੀ ਭਾਈਵਾਲ ਦੁਕਾਨ ਦੇ ਵੈਬ ਸਰਵਰਾਂ ਤੋਂ ਭੇਜੇ ਡੈਟਾ ਦੇ ਛੋਟੇ ਟੁਕੜੇ ਹੁੰਦੇ ਹਨ ਅਤੇ ਤੁਹਾਡੇ ਵੈੱਬ ਬ੍ਰਾਊਜ਼ਰ ਵੱਲੋਂ ਤੁਹਾਡੇ ਕੰਪਿਊਟਰ 'ਤੇ ਸਟੋਰ ਕੀਤੇ ਜਾਂਦੇ ਹਨ ਜਦੋਂ ਤੁਸੀਂ ਕੋਈ ਵੈੱਬਸਾਈਟ ਬ੍ਰਾਊਜ਼ ਕਰ ਰਹੇ ਹੁੰਦੇ ਹੋ। ਜਦੋਂ ਤੁਸੀਂ ਸਾਡੀਆਂ ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ, ਐਪਾਂ, Snapchat ਸਟੋਰਾਂ ਜਾਂ Shopify ਸਟੋਰਾਂ ਵਿੱਚੋਂ ਕਿਸੇ ਇੱਕ ਨੂੰ ਬ੍ਰਾਊਜ਼ ਕਰਦੇ ਹੋ, ਤਾਂ ਉਸ ਵੈੱਬਸਾਈਟ 'ਤੇ ਸਾਡਾ ਕੋਡ ਕੂਕੀਜ਼ ਅਤੇ ਹੋਰ ਨਿਗਰਾਨ ਵਸਤੂਆਂ ਨੂੰ ਪੜ੍ਹੇਗਾ ਅਤੇ ਉਹਨਾਂ ਨੂੰ ਸਾਡੇ ਸਿਸਟਮਾਂ ਨੂੰ ਭੇਜੇਗਾ। ਕੂਕੀਜ਼ ਅਤੇ ਹੋਰ ਨਿਗਰਾਨ ਵਸਤੂਆਂ ਨੂੰ ਜਾਣਕਾਰੀ ਨੂੰ ਯਾਦ ਰੱਖਣ ਅਤੇ/ਜਾਂ ਕਿਸੇ ਦਰਸ਼ਕ ਦੀ ਬ੍ਰਾਊਜ਼ਿੰਗ ਸਰਗਰਮੀ ਨੂੰ ਰਿਕਾਰਡ ਕਰਨ ਲਈ ਵੈੱਬਸਾਈਟਾਂ ਅਤੇ ਐਪਾਂ ਰਾਹੀਂ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਲਈ ਭਰੋਸੇਯੋਗ ਕਾਰਜ ਵਿਧੀ ਵਜੋਂ ਡਿਜ਼ਾਈਨ ਕੀਤਾ ਗਿਆ।

ਜਦੋਂ ਤੁਸੀਂ ਸਾਡੀਆਂ ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ 'ਤੇ ਜਾਂਦੇ ਹੋ ਤਾਂ ਸਾਡੀਆਂ Shopping Suite ਵਿਸ਼ੇਸ਼ਤਾਵਾਂ ਹੇਠਾਂ ਦਿੱਤੀਆਂ ਕੂਕੀਜ਼ ਅਤੇ ਟਰੈਕਿੰਗ ਵਸਤੂਆਂ ਨੂੰ ਸਟੋਰ ਜਾਂ ਉਨ੍ਹਾਂ ਤੱਕ ਪਹੁੰਚ ਕਰ ਸਕਦੀਆਂ ਹਨ। ਜਿੱਥੇ ਲੋੜ ਹੋਵੇ, ਅਸੀਂ ਗੈਰ-ਲਾਜ਼ਮੀ ਕੂਕੀਜ਼ ਤੱਕ ਪਹੁੰਚ ਜਾਂ ਉਨ੍ਹਾਂ ਨੂੰ ਸਟੋਰ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਸਾਡੀਆਂ ਭਾਈਵਾਲ ਦੁਕਾਨਾਂ ਦੀ ਕੂਕੀਜ਼ ਸਹਿਮਤੀ ਪ੍ਰਨਾਲੀ ਰਾਹੀਂ ਸਹਿਮਤੀ ਨਹੀਂ ਦਿੰਦੇ।

ਨਾਮ

ਇਸ ਤੱਕ ਪਹੁੰਚ ਕਦੋਂ ਕੀਤੀ ਜਾ ਸਕਦੀ ਹੈ?

ਕਿਸਮ

ਕੰਮ

ਮਿਆਦ

sc-ares-sid.[shop domain]

ਪਹਿਲੀ ਧਿਰ: ਇਸ ਕੂਕੀ ਤੱਕ Snap ਵੱਲੋਂ ਉਸ ਦੁਕਾਨ ਦੀ ਵੈੱਬਸਾਈਟ ਤੋਂ ਪਹੁੰਚ ਕੀਤੀ ਜਾ ਸਕਦੀ ਹੈ ਜਿੱਥੇ ਇਹ ਬਣਾਈ ਗਈ।

(ਦੁਕਾਨ ਵਰਤੋਂਕਾਰ ਆਈਡੀ ਤੱਕ ਵੈੱਬ ਪੰਨੇ ਤੋਂ ਇਸ ਕੂਕੀ ਦੇ ਬਦਲ / ਜੋੜ ਵਜੋਂ ਵੀ ਪਹੁੰਚ ਕੀਤੀ ਜਾ ਸਕਦੀ ਹੈ)

ਲਾਜ਼ਮੀ

ਕਿਸੇ ਖਾਸ ਭਾਈਵਾਲ ਦੁਕਾਨ ਲਈ ਤੁਹਾਡੇ ਬਾਰੇ ਡੈਟਾ ਨੂੰ ਯਾਦ ਰੱਖਣ ਅਤੇ ਤੁਹਾਡੇ ਵੱਲੋਂ ਬੇਨਤੀ ਕੀਤੇ ਅਨੁਸਾਰ ਸਾਡੀਆਂ Shopping Suite ਵਿਸ਼ੇਸ਼ਤਾਵਾਂ ਦੇਣ ਲਈ।

ਆਖਰੀ ਵਰਤੋਂ ਤੋਂ 13 ਮਹੀਨੇ

sc-ares-guid

f

ਤੀਜੀ ਧਿਰ: ਜਦੋਂ ਤੁਸੀਂ ਕਿਸੇ ਵੀ ਭਾਈਵਾਲ ਦੁਕਾਨ ਦੀ ਵੈੱਬਸਾਈਟ 'ਤੇ ਜਾਂਦੇ ਹੋ ਤਾਂ Snap ਵੱਲੋਂ ਇਸ ਕੂਕੀ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਨੋਟ ਕਰੋ: ਤੁਹਾਡੇ ਬ੍ਰਾਊਜ਼ਰ ਮੁਤਾਬਕ ਤੁਹਾਨੂੰ ਆਪਣੀਆਂ ਬ੍ਰਾਊਜ਼ਰ ਸੈਟਿੰਗਾਂ ਵਿੱਚ ਇਸ ਕੂਕੀ ਨੂੰ ਇਜਾਜ਼ਤ ਦੇਣ ਦੀ ਲੋੜ ਹੋ ਸਕਦੀ ਹੈ ਨਹੀਂ ਤਾਂ ਇਸਨੂੰ ਬਲੌਕ ਕਰ ਦਿੱਤਾ ਜਾਵੇਗਾ।

(ਦੁਕਾਨ ਵਰਤੋਂਕਾਰ ਆਈਡੀ ਤੱਕ ਵੈੱਬ ਪੰਨੇ ਤੋਂ ਇਸ ਕੂਕੀ ਦੇ ਬਦਲ / ਜੋੜ ਵਜੋਂ ਵੀ ਪਹੁੰਚ ਕੀਤੀ ਜਾ ਸਕਦੀ ਹੈ)

ਲਾਜ਼ਮੀ

ਕਿਸੇ ਖਾਸ ਭਾਈਵਾਲ ਦੁਕਾਨ ਲਈ ਤੁਹਾਡੇ ਬਾਰੇ ਡੈਟਾ ਨੂੰ ਯਾਦ ਰੱਖਣ ਅਤੇ ਤੁਹਾਡੇ ਵੱਲੋਂ ਬੇਨਤੀ ਕੀਤੇ ਅਨੁਸਾਰ ਸਾਡੀਆਂ Shopping Suite ਵਿਸ਼ੇਸ਼ਤਾਵਾਂ ਦੇਣ ਲਈ।

ਆਖਰੀ ਵਰਤੋਂ ਤੋਂ 13 ਮਹੀਨੇ

sc-ares-uid.[shop domain]

ਪਹਿਲੀ ਧਿਰ: ਇਸ ਕੂਕੀ ਤੱਕ Snap ਵੱਲੋਂ ਉਸ ਦੁਕਾਨ ਦੀ ਵੈੱਬਸਾਈਟ ਤੋਂ ਪਹੁੰਚ ਕੀਤੀ ਜਾ ਸਕਦੀ ਹੈ ਜਿੱਥੇ ਇਹ ਬਣਾਈ ਹੋਵੇ।

( ਦੁਕਾਨ ਵਰਤੋਂਕਾਰ ਆਈਡੀ ਤੱਕ ਵੈੱਬ ਪੰਨੇ ਤੋਂ ਇਸ ਕੂਕੀ ਦੇ ਬਦਲ / ਜੋੜ ਵਜੋਂ ਵੀ ਪਹੁੰਚ ਕੀਤੀ ਜਾ ਸਕਦੀ ਹੈ)

ਲਾਜ਼ਮੀ

ਸਾਡੀਆਂ Shopping Suite ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਤੋਂ ਬਾਅਦ ਤੁਹਾਡੇ ਵੱਲੋਂ ਕੀਤੀਆਂ ਖਰੀਦਾਂ ਦੀ ਨਿਗਰਾਨੀ ਕਰਨ ਲਈ ਤਾਂ ਜੋ ਅਸੀਂ ਭਾਈਵਾਲ ਦੁਕਾਨ ਤੋਂ ਕਮਿਸ਼ਨ ਲੈ ਸਕੀਏ।

ਆਖਰੀ ਵਰਤੋਂ ਤੋਂ 40 ਦਿਨ

sc-ares-merchant-uid[shop domain]

ਪਹਿਲੀ ਧਿਰ: ਇਹ ਕੂਕੀ Snap ਵੱਲੋਂ ਦੁਕਾਨ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ ਜਿੱਥੇ ਇਹ ਬਣਾਈ ਗਈ ਹੋਵੇ (ਜਦੋਂ ਤੱਕ ਤੁਸੀਂ ਵੈਬਸਾਈਟ ਦੀ ਕੂਕੀ ਸਹਿਮਤੀ ਪ੍ਰਨਾਲੀ ਤੋਂ ਸਹਿਮਤੀ ਰੱਦ ਨਹੀਂ ਕਰਦੇ)।

(ਦੁਕਾਨ ਵਰਤੋਂਕਾਰ ਆਈਡੀ ਤੱਕ ਵੈੱਬ ਪੰਨੇ ਤੋਂ ਇਸ ਕੂਕੀ ਦੇ ਬਦਲ / ਜੋੜ ਵਜੋਂ ਵੀ ਪਹੁੰਚ ਕੀਤੀ ਜਾ ਸਕਦੀ ਹੈ)

ਗੈਰ-ਲਾਜ਼ਮੀ ਵਿਸ਼ਲੇਸ਼ਣ

ਆਮ ਵਿਸ਼ਲੇਸ਼ਣ ਅਤੇ Snap ਉਤਪਾਦ ਅਤੇ ਸੇਵਾ ਸੁਧਾਰ ਅਤੇ ਵਿਕਾਸ ਲਈ ਕਿਸੇ ਖਾਸ ਭਾਈਵਾਲ ਦੁਕਾਨ 'ਤੇ ਤੁਹਾਡੇ ਖਰੀਦਦਾਰੀ ਵਤੀਰੇ ਬਾਰੇ ਵਾਧੂ ਗੈਰ-ਲਾਜ਼ਮੀ ਡੈਟੇ ਨੂੰ ਯਾਦ ਰੱਖਣ ਲਈ

ਆਖਰੀ ਵਰਤੋਂ ਤੋਂ 13 ਮਹੀਨੇ

ਆਪਣੇ ਕੋਲ ਰੱਖਣਾ

ਅਸੀਂ ਆਖਰੀ ਵਰਤੋਂ ਦੀ ਮਿਤੀ ਤੋਂ 13 ਮਹੀਨਿਆਂ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਨੂੰ ਮਿਟਾ ਦਿੰਦੇ ਹਾਂ ਜਾਂ ਉਸ ਨੂੰ ਗੁੰਮਨਾਮ ਕਰ ਦਿੰਦੇ ਹਾਂ:

  • ਅਣਹੈਸ਼ ਕੀਤੇ IP ਪਤੇ, ਜੋ ਕੰਮਕਾਜ ਦੇ ਕਾਰਨਾਂ ਕਰਕੇ ਅਸਥਾਈ ਤੌਰ 'ਤੇ ਸਟੋਰ ਕੀਤੇ ਜਾਂਦੇ ਹਨ।

  • ਅੱਪਲੋਡ ਕੀਤੇ ਚਿੱਤਰਾਂ ਵਾਲਾ ਅਜ਼ਮਾਉਣ ਦਾ ਡੈਟਾ ਜੋ ਉਤਪਾਦ ਵਾਲੀ ਤਸਵੀਰ ਦਿਖਾਉਣ ਤੋਂ ਬਾਅਦ ਤੁਰੰਤ ਮਿਟਾ ਜਾਂਦਾ ਹੈ।

  • ਲਾਈਵ ਕੈਮਰੇ ਵਾਲਾ ਅਜ਼ਮਾਉਣ ਦਾ ਡੈਟਾ ਜਿਸਦੀ ਡੀਵਾਈਸ 'ਤੇ ਪ੍ਰਕਿਰਿਆ ਕੀਤੀ ਜਾਂਦੀ ਹੈ ਅਤੇ ਸਾਡੇ ਵੱਲੋਂ ਜਿਸ ਤੱਕ ਪਹੁੰਚ ਨਹੀਂ ਕੀਤੀ ਜਾਂਦੀ ਹੈ

  • ਸਿਰਫ਼ ਕਮਿਸ਼ਨ ਲੈਣ ਲਈ Shopping Suite ਵਰਤੋਂਕਾਰ ਆਈਡੀ ਦੇ ਨਾਲ ਇਕੱਠਾ ਕੀਤਾ ਖਰੀਦਦਾਰੀ ਅਤੇ ਵਾਪਸੀ ਡੈਟਾ ਜੋ ਕਿ ਪਿਛਲੀ ਵਰਤੋਂ ਤੋਂ 40 ਦਿਨਾਂ ਬਾਅਦ ਗੁੰਮਨਾਮ ਬਣਾਇਆ ਜਾਂਦਾ ਹੈ (ਧਿਆਨ ਦਿਓ: ਇਹ ਉਸ ਵੇਲੇ ਲਾਗੂ ਨਹੀਂ ਹੋਵੇਗਾ ਜੇਕਰ ਤੁਸੀਂ ਸਾਡੀਆਂ ਆਕਾਰ ਅਤੇ ਸਟਾਈਲ ਦੀਆਂ ਸਿਫ਼ਾਰਸ਼ਾਂ ਲਈ ਬੇਨਤੀ ਕਰਦੇ ਹੋ, ਕਿਉਂਕਿ ਇਹ ਵਿਸ਼ੇਸ਼ਤਾ ਖਰੀਦ ਅਤੇ ਵਾਪਸੀ ਡੈਟਾ ਦੀ ਵਰਤੋਂ ਵੀ ਕਰਦੀ ਹੈ ਅਤੇ ਆਖਰੀ ਮਿਤੀ ਤੋਂ 13 ਮਹੀਨਿਆਂ ਬਾਅਦ ਇਸਨੂੰ ਮਿਟਾ ਜਾਂ ਗੁੰਮਨਾਮ ਕਰ ਦੇਵੇਗੀ।)

ਧਿਆਨ ਵਿੱਚ ਰੱਖੋ, ਜਦੋਂ ਕਿ ਸਾਡੇ ਸਿਸਟਮ ਸਾਡੇ ਮਿਟਾਉਣ ਅਤੇ ਗੁੰਮਨਾਮ ਕਰਨ ਦੇ ਅਭਿਆਸਾਂ ਨੂੰ ਸਵੈਚਲਿਤ ਤੌਰ 'ਤੇ ਕਰਨ ਲਈ ਤਿਆਰ ਕੀਤੇ ਗਏ ਹਨ, ਅਜਿਹੇ ਹਾਲਾਤ ਹਨ ਜਿੱਥੇ ਡਾਟਾ ਮਿਟਾਉਣਾ ਜਾਂ ਗੁੰਮਨਾਮ ਕਰਨਾ ਕਿਸੇ ਖਾਸ ਸਮਾਂ ਸੀਮਾ ਦੇ ਅੰਦਰ ਨਹੀਂ ਹੋ ਸਕਦਾ ਹੈ। ਤੁਹਾਡੇ ਡੈਟਾ ਨੂੰ ਸਟੋਰ ਕਰਨ ਲਈ ਕਨੂੰਨੀ ਲੋੜਾਂ ਹੋ ਸਕਦੀਆਂ ਹਨ, ਅਤੇ ਸਾਨੂੰ ਇਸ ਸੂਰਤ ਵਿੱਚ ਉਸ ਨੂੰ ਮਿਟਾਉਣ ਦੀਆਂ ਪ੍ਰਕਿਰਿਆਵਾਂ ਨੂੰ ਮੁਅੱਤਲ ਕਰਨ ਦੀ ਲੋੜ ਵੀ ਪੈ ਸਕਦੀ ਹੈ, ਜੇਕਰ ਸਾਨੂੰ ਜਾਣਕਾਰੀ ਸੁਰੱਖਿਅਤ ਰੱਖਣ ਲਈ ਆਖਣ ਵਾਲੀ ਵੈਧ ਕਾਨੂੰਨੀ ਪ੍ਰਕਿਰਿਆ ਮਿਲਦੀ ਹੈ ਜਾਂ ਜੇਕਰ ਸਾਨੂੰ ਸੇਵਾ ਦੀਆਂ ਮਦਾਂ ਦੀ ਉਲੰਘਣਾ ਹੋਣ ਦੀਆਂ ਰਿਪੋਰਟਾਂ ਮਿਲਦੀਆਂ ਹਨ। ਅੰਤ ਵਿੱਚ, ਅਸੀਂ ਬੈਕਅੱਪ ਵਿੱਚ ਕੁਝ ਜਾਣਕਾਰੀ ਸੀਮਤ ਸਮੇਂ ਲਈ ਜਾਂ ਕਨੂੰਨ ਦੁਆਰਾ ਲੋੜੀਂਦੇ ਤੌਰ 'ਤੇ ਬਰਕਰਾਰ ਰੱਖ ਸਕਦੇ ਹਾਂ।


ਹੋਰ ਜਾਣਕਾਰੀ
ਖਰੀਦਦਾਰੀ ਵੈੱਬਸਾਈਟਾਂ ਅਤੇ ਐਪਸ

ਸਾਡੀਆਂ Shopping Suite ਵਿਸ਼ੇਸ਼ਤਾਵਾਂ ਖਰੀਦਦਾਰੀ ਵੈੱਬਸਾਈਟਾਂ ਅਤੇ ਐਪਾਂ ਵਿੱਚ ਕੰਮ ਕਰਦੀਆਂ ਹਨ। ਇਹ ਸਾਈਟਾਂ ਅਤੇ ਐਪਾਂ ਸਾਡੀਆਂ ਸੇਵਾਵਾਂ ਤੋਂ ਸੁਤੰਤਰ ਤੌਰ 'ਤੇ ਨਿੱਜੀ ਜਾਣਕਾਰੀ ਇਕੱਠੀ ਕਰ ਸਕਦੀਆਂ ਹਨ ਅਤੇ/ਜਾਂ ਤੁਹਾਡੇ ਕੰਪਿਊਟਰ ਵਿੱਚ ਆਪਣੀਆਂ ਕੂਕੀਜ਼ ਰੱਖ ਸਕਦੀਆਂ ਹਨ। ਅਸੀਂ ਇਹਨਾਂ ਖਰੀਦਦਾਰੀ ਵੈੱਬਸਾਈਟਾਂ ਅਤੇ ਐਪਾਂ ਨੂੰ ਨਿਯੰਤਰਿਤ ਨਹੀਂ ਕਰਦੇ ਹਾਂ, ਅਤੇ ਤੁਹਾਨੂੰ ਉਹਨਾਂ ਦੀਆਂ ਕਾਰਜ ਪ੍ਰਨਾਲੀਆਂ ਨੂੰ ਸਮਝਣ ਲਈ ਉਹਨਾਂ ਦੀਆਂ ਪਰਦੇਦਾਰੀ ਨੀਤੀਆਂ ਦੀ ਸਮੀਖਿਆ ਕਰਨ ਦੀ ਲੋੜ ਹੋਵੇਗੀ।

ਅੰਤਰਰਾਸ਼ਟਰੀ ਤਬਾਦਲੇ

ਤੁਹਾਡੇ ਡੇਟਾ ਦਾ ਤੁਹਾਡੇ ਦੇਸ਼ ਤੋਂ ਬਾਹਰ ਉਹਨਾਂ ਥਾਵਾਂ 'ਤੇ ਤਬਾਦਲਾ ਕੀਤਾ ਜਾ ਸਕਦਾ ਹੈ ਜਿੱਥੇ ਤੁਹਾਡੀ ਨਿੱਜੀ ਜਾਣਕਾਰੀ ਲਈ ਸੁਰੱਖਿਆ ਦਾ ਪੱਧਰ ਤੁਹਾਡੇ ਦੇਸ਼ ਦੇ ਸਮਾਨ ਨਹੀਂ ਵੀ ਹੋ ਸਕਦਾ। ਜਿੱਥੇ ਇਹ ਹਾਲਤ ਹੋਵੇ, ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਕਨੂੰਨ ਵੱਲੋਂ ਦਿੱਤੀਆਂ ਵਿਕਲਪਿਕ ਵਿਧੀਆਂ ਦੀ ਵਰਤੋਂ ਕਰਦੇ ਹਾਂ। ਹੋਰ ਜਾਣਕਾਰੀ ਸਾਡੀ Snap ਪਰਦੇਦਾਰੀ ਬਾਰੇ ਨੀਤੀ ਵਿੱਚ ਦਿੱਤੀ ਗਈ ਹੈ।

ਤੁਹਾਡੇ ਰਾਜ, ਦੇਸ਼ ਜਾਂ ਖੇਤਰ ਵਿੱਚ ਤੁਹਾਡੇ ਅਧਿਕਾਰ

ਦੁਨੀਆ ਭਰ ਦੇ ਪਰਦੇਦਾਰੀ ਕਨੂੰਨ ਵਰਤੋਂਕਾਰਾਂ ਨੂੰ ਨਿੱਜੀ ਜਾਣਕਾਰੀ ਸੰਭਾਲਣ ਦਾ ਅਧਿਕਾਰ ਦਿੰਦੇ ਹਨ। ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਜਾਣਕਾਰੀ। ਇਹ ਦੱਸੇ ਜਾਣ ਦਾ ਅਧਿਕਾਰ ਕਿ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ

  • ਪਹੁੰਚ। ਤੁਹਾਡੀ ਨਿੱਜੀ ਜਾਣਕਾਰੀ ਦੀ ਕਾਪੀ ਨੂੰ ਪ੍ਰਾਪਤ ਕਰਨ ਦਾ ਅਧਿਕਾਰ

  • ਸੋਧ। ਜੋ ਗਲਤ ਨਿੱਜੀ ਜਾਣਕਾਰੀ ਅਸੀਂ ਤੁਹਾਡੇ ਬਾਰੇ ਰੱਖਦੇ ਹਾਂ ਉਸ ਨੂੰ ਠੀਕ ਕਰਨ ਦਾ ਅਧਿਕਾਰ।

  • ਮਿਟਾਉਣਾ। ਤੁਹਾਡੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਦਾ ਅਧਿਕਾਰ।

  • ਇਤਰਾਜ਼। ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਨ ਲਈ ਇਤਰਾਜ਼ ਦਾ ਅਧਿਕਾਰ, ਡਾਇਰੈਕਟ ਮਾਰਕੀਟਿੰਗ ਲਈ ਵਰਤੋਂ ਸਮੇਤ।

  • ਗੈਰ-ਵਿਤਕਰਾ। ਜਦੋਂ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਇਸਨੂੰ ਤੁਹਾਡੇ ਵਿਰੋਧ ਵਿੱਚ ਨਹੀਂ ਸਮਝਾਂਗੇ।

ਤੁਹਾਡੇ ਰਾਜ ਜਾਂ ਖੇਤਰ ਵਿੱਚ ਪਰਦੇਦਾਰੀ ਸੰਬੰਧੀ ਤੁਹਾਡੇ ਹੋਰ ਵਿਸ਼ੇਸ਼ ਅਧਿਕਾਰ ਹੋ ਸਕਦੇ ਹਨ। ਉਦਾਹਰਣ ਦੇ ਲਈ, ਸੰਯੁਕਤ ਰਾਜ ਅਮਰੀਕਾ ਵਿੱਚ, ਕੈਲੀਫੋਰਨੀਆ ਅਤੇ ਹੋਰ ਰਾਜਾਂ ਦੇ ਨਿਵਾਸੀਆਂ ਦੇ ਵਿਸ਼ੇਸ਼ ਪਰਦੇਦਾਰੀ ਅਧਿਕਾਰ ਹਨ। ਯੂਰਪੀਅਨ ਆਰਥਿਕ ਖੇਤਰ (EEA), ਯੂਕੇ, ਬ੍ਰਾਜ਼ੀਲ, ਕੋਰੀਆ ਗਣਰਾਜ ਅਤੇ ਹੋਰ ਅਧਿਕਾਰ ਖੇਤਰਾਂ ਦੇ ਵਰਤੋਂਕਾਰਾਂ ਕੋਲ ਵੀ ਵਿਸ਼ੇਸ਼ ਅਧਿਕਾਰ ਹਨ। ਜੇ ਤੁਹਾਡੇ ਸਵਾਲ ਹਨ ਜਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਇੱਛਾ ਰੱਖਦੇ ਹੋ, ਤਾਂ ਹੋਰ ਜਾਣਕਾਰੀ ਜਾਂ ਸਾਨੂੰ ਸੰਪਰਕ ਕਰਨ ਲਈ Snap ਪਰਦੇਦਾਰੀ ਬਾਰੇ ਨੀਤੀ ਦੇਖੋ। ਖ਼ਾਸ ਕਰਕੇ, ਅਸੀਂ ਰਾਜ ਅਤੇ ਖੇਤਰ ਦੇ ਵਿਸ਼ੇਸ਼ ਖੁਲਾਸਿਆਂ ਦੀ ਤਾਜ਼ਾ ਜਾਣਕਾਰੀ ਇੱਥੇ ਰੱਖਦੇ ਹਾਂ।

ਭਾਈਵਾਲ ਦੁਕਾਨਾਂ ਦੀਆਂ ਵੈੱਬਸਾਈਟਾਂ ਅਤੇ ਐਪਾਂ 'ਤੇ ਸਾਡੀਆਂ Shopping Suite ਵਿਸ਼ੇਸ਼ਤਾਵਾਂ ਵਰਤਣ ਲਈ ਤੁਸੀਂ ਇਹ ਵੀ ਕਰ ਸਕਦੇ ਹੋ:

  • ਤੁਹਾਡੀਆਂ ਬ੍ਰਾਊਜ਼ਰ ਸੈਟਿੰਗਾਂ ਰਾਹੀਂ ਤੁਹਾਡੀ ਡੀਵਾਈਸ 'ਤੇ ਸਟੋਰ ਕੀਤੀਆਂ ਸਾਡੀਆਂਕੂਕੀਜ਼ ਨੂੰ ਮਿਟਾਉਣਾ।

  • ਸਾਨੂੰ Fit Finder ਵਿਸ਼ੇਸ਼ਤਾ ਲਈ ਡੈਟਾ ਇਕੱਠਾ ਕਰਨਾ ਬੰਦ ਕਰਨ ਲਈ ਕਹਿਣਾ, ਅਤੇ ਸਾਡੀਆਂ Fit Finder ਵਿਸ਼ੇਸ਼ਤਾਵਾਂ ਵਿੱਚ 'ਪ੍ਰੋਫਾਈਲ ਕਲੀਅਰ ਕਰੋ' ਸੈਟਿੰਗ ਰਾਹੀਂ, ਆਪਣੇ ਖਰੀਦਦਾਰ ਪ੍ਰੋਫਾਈਲ ਨੂੰ ਮਿਟਾਉਣਾ। ਤੁਸੀਂ ਨਵੀਂ ਪ੍ਰੋਫਾਈਲ ਬਣਾ ਸਕਦੇ ਹੋ ਅਤੇ ਸੇਵਾ ਨੂੰ ਦੁਬਾਰਾ ਵਰਤ ਕੇ ਕਦੇ ਵੀ ਮੁੜ ਡੈਟਾ ਇਕੱਠਾ ਕਰਨਾ ਸ਼ੁਰੂ ਕਰ ਸਕਦੇ ਹੋ।

  • ਸਾਨੂੰ ਇਸ ਫ਼ਾਰਮ ਰਾਹੀਂ Shopping Suite ਵੱਲੋਂ ਵਰਤੇ ਤੁਹਾਡੇ ਨਿੱਜੀ ਡੈਟਾ ਨੂੰ ਮਿਟਾਉਣ ਲਈ ਕਹਿਣਾ।

ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਸੀਂ ਕਈ ਬ੍ਰਾਊਜ਼ਰਾਂ ਅਤੇ ਡੀਵਾਈਸਾਂ 'ਤੇ Shopping Suite ਵਿਸ਼ੇਸ਼ਤਾਵਾਂ ਦੀ ਵਰਤੋਂ ਕੀਤੀ ਹੈ, ਤਾਂ ਇਹਨਾਂ ਨਿਯੰਤਰਣਾਂ ਨੂੰ ਹਰੇਕ ਡੀਵਾਈਸ 'ਤੇ ਹਰੇਕ ਬ੍ਰਾਊਜ਼ਰ ਲਈ ਵੱਖਰੇ ਤੌਰ 'ਤੇ ਲਾਗੂ ਕਰਨ ਦੀ ਲੋੜ ਹੋ ਸਕਦੀ ਹੈ।

ਬੱਚੇ

ਸਾਡੀਆਂ Shopping Suite ਵਿਸ਼ੇਸ਼ਤਾਵਾਂ ਦਾ ਉਦੇਸ਼ —ਅਤੇ ਅਸੀਂ ਉਹਨਾਂ ਨੂੰ 13 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਲਈ ਸੇਧਿਤ ਨਹੀਂ ਕਰਦੇ ਹਾਂ। ਬਾਲਗ ਬੱਚਿਆਂ ਲਈ Shopping Suite ਵਿਸ਼ੇਸ਼ਤਾਵਾਂ ਦੀ ਬੇਨਤੀ ਕਰ ਸਕਦੇ ਹਨ, ਪਰ ਸੰਬੰਧਿਤ ਡੈਟਾ (ਖਰੀਦਦਾਰ ਪ੍ਰੋਫਾਈਲ ਸਮੇਤ) ਉਹਨਾਂ ਦੀ ਬੇਨਤੀ 'ਤੇ ਸੇਵਾ ਦੀ ਬੇਨਤੀ ਕਰਨ ਵਾਲੇ ਬਾਲਗ ਨਾਲ ਜੁੜਿਆ ਹੋਵੇਗਾ। ਅਸੀਂ ਜਾਣਬੁੱਝ ਕੇ 13 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਤੋਂ ਨਿੱਜੀ ਜਾਣਕਾਰੀ ਇਕੱਠੀ ਨਹੀਂ ਕਰਦੇ ਹਾਂ।

ਸੰਪਰਕ ਅਤੇ ਸ਼ਿਕਾਇਤਾਂ

ਜੇ ਤੁਹਾਡੇ ਪਰਦੇਦਾਰੀ ਨੋਟਿਸ ਜਾਂ ਪਰਦੇਦਾਰੀ ਅਧਿਕਾਰਾਂ ਬਾਰੇ ਕੋਈ ਸਵਾਲ ਹਨ, ਤਾਂ ਤੁਸੀਂ Snap ਪਰਦੇਦਾਰੀ ਬਾਰੇ ਨੀਤੀ ਵਿੱਚ ਦਿੱਤੇ ਲਿੰਕਾਂ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਅਸੀਂ ਤੁਹਾਡੀ ਬੇਨਤੀ ਦਾ ਢੁਕਵਾਂ ਜਵਾਬ ਦਿੱਤਾ ਹੈ, ਤਾਂ ਤੁਸੀਂ ਨਿਗਰਾਨ ਅਥਾਰਟੀ ਜਾਂ ਤੁਹਾਡੇ ਦੇਸ਼ ਵਿੱਚ ਪਰਦੇਦਾਰੀ ਅਤੇ ਡੇਟਾ ਸੁਰੱਖਿਆ ਲਈ ਜ਼ਿੰਮੇਵਾਰ ਹੋਰ ਸੰਬੰਧਿਤ ਸਰਕਾਰੀ ਅਥਾਰਟੀ ਨਾਲ ਵੀ ਸੰਪਰਕ ਕਰ ਸਕਦੇ ਹੋ।