ਤੁਸੀਂ Snap ਵੱਲੋਂ ਦਿੱਤੀਆਂ ਸੀਮਾਵਾਂ ਦੇ ਅੰਦਰ ਤੁਹਾਡੀ ਰਚਨਾਕਾਰ ਗਾਹਕੀ 'ਤੇ ਲਾਗੂ ਕੀਮਤ ਨਿਰਧਾਰਤ ਕਰ ਸਕਦੇ ਹੋ। Snap ਕਿਸੇ ਵੀ ਸਮੇਂ ਘੱਟੋ-ਘੱਟ ਕੀਮਤ, ਵੱਧੋ-ਵੱਧ ਕੀਮਤ ਅਤੇ ਉਪਲਬਧ ਪੱਧਰਾਂ ਨੂੰ ਨਿਰਧਾਰਤ ਜਾਂ ਬਦਲ ਸਕਦਾ ਹੈ। ਗਾਹਕੀ ਦੇ ਭੁਗਤਾਨਾਂ ਦੀ ਪ੍ਰਕਿਰਿਆ ਐਪ-ਸਟੋਰ ਪ੍ਰਦਾਤਾ ਜਾਂ ਹੋਰ ਤੀਜੀ-ਧਿਰ ਦੇ ਖਰੀਦ ਪਲੇਟਫ਼ਾਰਮ (“ਖਰੀਦ ਪ੍ਰਦਾਤਾ”) ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਹਰੇਕ ਪਲੇਟਫ਼ਾਰਮ ਫ਼ੀਸ ਆਪਣੇ ਕੋਲ ਰੱਖ ਸਕਦਾ ਹੈ।
ਹਰ ਮਹੀਨੇ ਅਸੀਂ ਤੁਹਾਨੂੰ ਤੁਹਾਡੀ ਰਚਨਾਕਾਰ ਗਾਹਕੀ ਤੱਕ ਪਹੁੰਚ ਲਈ ਗਾਹਕਾਂ ਵੱਲੋਂ ਭੁਗਤਾਨ ਕੀਤੀ ਰਕਮ ਦੇ ਕੁੱਲ ਮਾਲੀਆ ਦੇ ਹਿੱਸੇ (ਹੇਠਾਂ ਪਰਿਭਾਸ਼ਿਤ ਕੀਤਾ ਗਿਆ) ਦਾ ਭੁਗਤਾਨ ਕਰਾਂਗੇ। "ਕੁੱਲ ਮਾਲੀਆ" ਦਾ ਮਤਲਬ ਹੈ ਤੁਹਾਡੀਆਂ ਰਚਨਾਕਾਰ ਗਾਹਕੀਆਂ ਦੇ ਗਾਹਕਾਂ ਤੋਂ ਅਸਲ ਵਿੱਚ Snap ਵੱਲੋਂ ਪ੍ਰਾਪਤ ਕੀਤੀ ਰਕਮ, ਮਾਲੀਆ ਹਿੱਸਾ ਕਟੌਤੀਆਂ ਨੂੰ ਘਟਾ ਕੇ (ਹੇਠਾਂ ਪਰਿਭਾਸ਼ਿਤ ਕੀਤਾ ਗਿਆ)। "ਮਾਲੀਆ ਹਿੱਸਾ ਕਟੌਤੀਆਂ" ਦਾ ਅਰਥ ਹੈ (ੳ) ਟੈਕਸ, ਜੇ ਕੋਈ ਹਨ, ਜੋ ਅਜਿਹੀਆਂ ਰਕਮਾਂ (Snap ਦੀ ਸ਼ੁੱਧ ਆਮਦਨ 'ਤੇ ਟੈਕਸਾਂ ਨੂੰ ਛੱਡ ਕੇ) ਦੇ ਸੰਬੰਧ ਵਿੱਚ ਇਕੱਠੇ ਕਰਨ, ਰੋਕਣ ਜਾਂ ਭੁਗਤਾਨ ਕਰਨ ਦੀ ਲੋੜ ਹੈ, (ਅ) ਪਲੇਟਫਾਰਮ ਫੀਸਾਂ ਅਤੇ (ੲ) ਗਾਹਕਾਂ ਲਈ ਕੋਈ ਵੀ ਅਤੇ ਸਾਰੇ ਰਿਫੰਡ।
ਤੁਸੀਂ ਇਹ ਵੀ ਸਹਿਮਤ ਹੋ ਕਿ Snap ਤੁਹਾਡੇ ਕੁੱਲ ਮਾਲੀਆ ਦਾ ਫ਼ੀਸਦ ਬਰਕਰਾਰ ਰੱਖੇਗਾ (“ਫ਼ੀਸ”) ਜੋ ਅਸੀਂ ਖਰੀਦ ਪ੍ਰਦਾਤਾ ਨੂੰ ਬਿਨਾਂ ਕਿਸੇ ਹੋਰ ਨੋਟਿਸ ਅਤੇ/ਜਾਂ ਪ੍ਰਵਾਨਗੀ ਦੇ ਸਾਡੇ ਲਈ ਇਕੱਠਾ ਕਰਨ ਅਤੇ ਭੁਗਤਾਨ ਕਰਨ ਲਈ ਕਹਿ ਸਕਦੇ ਹਾਂ। ਫੀਸ ਦੀ ਰਕਮ Snap ਵੱਲੋਂ ਆਪਣੇ ਵਿਵੇਕ ਮੁਤਾਬਕ ਨਿਰਧਾਰਤ ਕੀਤੀ ਜਾਂਦੀ ਹੈ। Snapchat ਐਪਲੀਕੇਸ਼ਨ ਵਿੱਚ ਦਰਸਾਈ ਕੋਈ ਵੀ ਭੁਗਤਾਨ ਰਕਮਾਂ ਅੰਦਾਜ਼ਨ ਹਨ, ਤੁਹਾਨੂੰ ਸਿਰਫ ਸਹੂਲਤ ਲਈ ਦਿਖਾਈ ਜਾਂਦੀ ਹੈ ਅਤੇ ਬਦਲਾਅ ਦੇ ਅਧੀਨ ਹੋ ਸਕਦੀ ਹੈ। ਜੇ ਤੁਹਾਡਾ Snap ਵੱਲ ਕਿਸੇ ਵੀ ਰਕਮ ਦਾ ਬਕਾਇਆ ਹੈ, ਤਾਂ (ਤੁਹਾਨੂੰ ਪ੍ਰਾਪਤ ਹੋਣ ਵਾਲੇ ਕਿਸੇ ਵੀ ਭੁਗਤਾਨ ਦੀ ਸ਼ਰਤ ਦੇ ਤੌਰ 'ਤੇ) ਭੁਗਤਾਨ ਪ੍ਰਦਾਤਾ ਰਿਫੰਡ, ਲੈਣ-ਦੇਣ ਦੀ ਵਾਪਸੀ, ਧੋਖਾਧੜੀ ਅਤੇ/ਜਾਂ Snap ਨੂੰ ਦੇਣ ਵਾਲੀਆਂ ਕਿਸੇ ਵੀ ਹੋਰ ਰਕਮਾਂ ਦੇ ਹਿਸਾਬ ਨਾਲ ਰਕਮਾਂ ਕੱਟਣ ਜਾਂ ਰੋਕਣ ਦੀ ਲੋੜ ਪੈ ਸਕਦੀ ਹੈ। ਜੇ ਤੁਸੀਂ ਇਹਨਾਂ ਰਚਨਾਕਾਰ ਗਾਹਕੀ ਦੀਆਂ ਮਦਾਂ ਦੀ ਪਾਲਣਾ ਨਹੀਂ ਕਰਦੇ ਅਤੇ ਸਫਲਤਾਪੂਰਵਕ ਵੈਧ ਭੁਗਤਾਨ ਖਾਤਾ ਸੈਟ ਨਹੀਂ ਕੀਤਾ ਹੈ ਤਾਂ ਤੁਸੀਂ ਕਿਸੇ ਵੀ ਅਜਿਹੇ ਅੰਦਾਜ਼ਿਆਂ ਲਈ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਕਿਸੇ ਵੀ ਭੁਗਤਾਨ ਦੀ ਅੰਤਿਮ ਰਕਮ ਤੁਹਾਡੇ ਉਸ ਭੁਗਤਾਨ ਖਾਤੇ ਵਿੱਚ ਦਿਸੇਗੀ ਜੋ ਤੁਸੀਂ ਸਾਡੇ ਭੁਗਤਾਨ ਪ੍ਰਦਾਤਾ ਨਾਲ ਬਣਾਉਂਦੇ ਹੋ। ਸਪੱਸ਼ਟਤਾ ਲਈ ਅੰਦਾਜ਼ਨ ਭੁਗਤਾਨ ਰਕਮਾਂ ਜਾਂ Snapchat ਐਪਲੀਕੇਸ਼ਨ ਵਿੱਚ ਦਿਖਾਈਆਂ ਰਕਮਾਂ ਦਾ ਉਦੇਸ਼ ਕੋਈ ਅਧਿਕਾਰ ਦੇਣਾ ਜਾਂ ਸੰਕੇਤ ਕਰਨਾ ਜਾਂ ਕਿਸੇ ਜ਼ਿੰਮੇਵਾਰੀ ਨੂੰ ਦਰਸਾਉਣਾ ਨਹੀਂ ਹੈ, ਜਾਇਦਾਦ ਜਾਂ ਜਾਇਦਾਦ ਦੇ ਅਧਿਕਾਰਾਂ ਨੂੰ ਤਿਆਰ ਨਹੀਂ ਕੀਤਾ ਜਾਂਦਾ, ਤਬਾਦਲੇਯੋਗ ਜਾਂ ਨਿਰਧਾਰਤ ਨਹੀਂ ਕੀਤਾ ਜਾਂਦਾ ਅਤੇ ਵਿਕਰੀ, ਸੌਦੇ ਜਾਂ ਵਟਾਂਦਰੇ ਦਾ ਵਿਸ਼ਾ ਨਹੀਂ ਹੈ।
ਸੰਖੇਪ ਵਿੱਚ: ਸਾਡੀ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਹੈ। ਜਦੋਂ ਤੁਸੀਂ ਸੀਮਾ ਪੂਰੀ ਕਰ ਲੈਂਦੇ ਹੋ, ਤਦੋਂ ਤੁਸੀਂ ਸਾਡੇ ਕੋਲੋਂ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ। ਜੇਕਰ ਕੁਝ ਸਮੇਂ ਬਾਅਦ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਅਸੀਂ ਤੁਹਾਨੂੰ ਭੁਗਤਾਨ ਕਰਨ ਦੀ ਕੋਸ਼ਿਸ਼ ਕਰਾਂਗੇ, ਬਸ਼ਰਤੇ ਤੁਸੀਂ ਇਹਨਾਂ ਰਚਨਾਕਾਰ ਗਾਹਕੀ ਦੀਆਂ ਮਦਾਂ ਦੀ ਪਾਲਣਾ ਕਰਦੇ ਹੋ। ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਸੀਂ ਕਿਸੇ ਵੀ ਲਾਗੂ ਯੋਗਤਾ ਸਰਗਰਮੀ ਲਈ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। ਅਸੀਂ ਸਾਡੇ ਨਿਯੰਤਰਣ ਤੋਂ ਬਾਹਰ ਦੀਆਂ ਕਿਸੇ ਵੀ ਭੁਗਤਾਨ ਸਮੱਸਿਆਵਾਂ ਜਾਂ ਤੁਹਾਡੇ ਭੁਗਤਾਨ ਖਾਤੇ ਵਿੱਚ ਗੈਰ-ਦਾਅਵਾ ਕੀਤੇ ਕੋਈ ਵੀ ਫੰਡ ਲਈ ਤੁਹਾਡੇ ਪ੍ਰਤੀ ਜ਼ਿੰਮੇਵਾਰ ਨਹੀਂ ਹਾਂ। ਅਸੀਂ ਕੁਝ ਕਾਰਨਾਂ ਕਰਕੇ ਤੁਹਾਨੂੰ ਭੁਗਤਾਨ ਨੂੰ ਰੋਕ ਜਾਂ ਫ਼ੇਰਬਦਲ ਕਰ ਸਕਦੇ ਹਾਂ, ਜਿਸ ਵਿੱਚ ਸ਼ਾਮਲ ਹੈ ਕਿ ਤੁਸੀਂ ਇਹਨਾਂ ਰਚਨਾਕਾਰ ਗਾਹਕੀ ਦੀਆਂ ਮਦਾਂ ਜਾਂ ਸਾਡੇ ਨਾਲ ਕਿਸੇ ਹੋਰ ਸਮਝੌਤੇ ਦੀ ਉਲੰਘਣਾ ਕਰਦੇ ਹੋ।